ਟਾਹਰ ਪੀਰ ਲੱਖ ਦਾਤਾ ਜੀ ਦੀ

Lakhdata Ji - Taahar Peer Lakh Data Ji Ki ਇਮਾਨ ਸੁਲਤਾਨ ਜਾਗਦੇ ਦੀਵਾਨ ਮੇਹਰਬਾਨ ਅਖਾੜਿਆਂ ਦੇ ਪਹਿਲਵਾਨ ਦਾਤਾ ਜੀ ਕਰਨਾ ਮੁਸ਼ਕਿਲ ਆਸਾਨ, ਯਾ ਸਖੀ ਸਰਵਰ ਸੁਲਤਾਨ ਤੇਰੀ ਜੰਜ ਢੁੱਕੀ ਮੁਲਤਾਨ, ਹੁਰਾਂ ਮੰਗਲ ਗਾਉਂਦੀਆਂ, ਖਾਨ ਢੋਡੇ ਆਣ ਚੱਕਨ ਨਿਸ਼ਾਨ ਅੱਲ੍ਹਾ ਵਲੀ ਖੁੱਲੇ ਨੂਰ ਯਾ ਮੁਹਮਦ ਯਾ ਰਸੂਲ ਤੇਰੀ ਕਿਸ਼ਤੀ ਤੇਰਾ ਪੂਰ, ਮੈਂ ਇਕੱਲਾ ਮੰਜਿਲ ਦੂਰ ਪਾਰ ਲਗਾਨਾ ਆਪ ਹਜੂਰ - ਆਪ ਰਸੂਲ ਖੁਦਾ ਦਾ ਬੇੜਾ ਬੰਨ੍ਨੇ ਲਾਂਦਾ ਦਮ ਮੀਰਾ ਦਮ ਜਿੰਦਾ ਸ਼ਾਹਮਦਾਰ, ਤੇਰਾ ਡੰਕਾ ਬਰਕਰਾਰ ਤੂੰ ਬੋਹੜੇ ਕੁੱਲ ਜਹਾਨ ਤੇਰਾ ਮੇਲਾ ਹਰ ਮੈਦਾਨ ਹੱਕ ਲਾ-ਏ-ਲਾਹਾ ਇਲ੍ਲਿਲ੍ਹਾ ਮੋਹਮਦ ਪਾਕ ਰਸੂਲ ਲਲਾਹ, ਜੁਲੇ ਮਾਲਕੋ ਮਦੀਨ, ਬਿਸ੍ਮਿਲ੍ਹਾ ਹਿਰ ਰਹਿਮਾਨ ਨਿਰ ਰਹੀਮ, ਜਲ ਤੂੰ ਜਲਾਲ ਤੂੰ ਕੁਦਰਤ-ਏ-ਕਮਾਲ ਤੂੰ ਭਾਰੀ ਪਈ ਦਾ ਯਾਰ ਤੂੰ ਆਈ ਬਲਾ ਕੋ ਟਾਲ ਤੂੰ, ਲਾ ਇੱਲ੍ਹਾਹਾ ਕੀ ਕੋਠੜੀ ਇਲ੍ਅਲਾਹ ਕਾ ਤੀਰ ਅੱਲ੍ਹਾ ਮੇਰਾ ਬਾਦਸ਼ਾਹ ਨਬੀ-ਏ-ਵਜ਼ੀਰ ਯਾ ਦਾਤਾ ਜੀ ਤੋੜੋ ਕੁਫਰਤੇ ਜੰਜੀਰ, ਔਖੇ ਵੇਲੇ ਬੋਹ੍ੜਨਾ ਮੇਰੇ ਦਿਲ ਦਿਆ ਯਾਰਾ ਪੀਰ ਯਾ ਸਖੀ ਸਰਵਰ ਨਾਮ ਦੀ ਸ਼ਰਣ ਪਾਈਂ ਘੋੜੀਆਂ ਪੂਰੀਆਂ ਕਰੀਂ ਚਿਰਾਗੀਆਂ ਲੇਖੇ ਲਾਈ, ਦੇਗਾ, ਨਿਆਜ਼ਾ, ਝੰਡੇ, ਦੁਸ਼ਾਲੇ ਮੰਜੂਰ ਕਰਨਾ, ਚਾਲੇ ਚੋਂਕੀਆਂ ਮੰਜੂਰ ਕਰਨਾ, ਕਾਰੋਬਾਰ ਦੇ ਵਿਚ ਵਾਧਾ ਪਾਉਣਾ, ਦੇਸ - ਪਰਦੇਸ ਸਹਾਇਤਾ ਕਰਨੀ ਜਿਨ੍ਹੀ ਮੁਰਾਦੀਂ ਸੇਵਿਆ ਆਪ ਮੁਰਾਦ ਪੂਰੀ ਕਰਨੀ |

ਸੁਣੀ ਅੱਲ੍ਹਾ ਦੇ ਨਾਮ, ਸੁਣੀ ਨਬੀ ਦੇ ਨਾਮ, ਸੁਣਦਾ ਨਾਮ ਰਸੂਲ ਦੇ - ਜੀ ਸਜਦਾ
ਪੀਰ ਜੀ ਤੇਰੀ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈਠੋ ਕਚਿਹਰੀ ਮੱਲ੍ਹ ਕੇ ਜਰਾ ਦੇਖਣਾ ਦਫ਼ਤਰ ਥੱਲ ਕੇ, ਨਿਆ ਕਰਦੇ ਸਚ ਦਾ - ਜੀ ਸਜਦਾ
ਸੁਲਤਾਨ, ਸਮੁੰਦਰ, ਸਾਗਰਾਂ ਪੀਰਾ ਤੇਰਾ ਚੋਹੀਂ ਕੁੰਟੀ ਆਗਰਾਂ ਦੇ ਦੇਵੀ ਗੁਛ੍ਹੇ ਨਾਲ ਨਮਾਜ਼ ਦੇ - ਜੀ ਸਜਦਾ
ਕਾਲੀ ਘਾਟ ਦਿਯਾ ਦੀਨ ਲਾੜਿਆ ਤੁਸੀਂ ਮੱਕੇ ਹੱਜ ਗੁਜਾਰਿਆ ਜਿਸ ਤੇ ਨਿਗਾਹ ਕੀਤੀ ਉਸ ਨੂੰ ਤਾਰਿਆ - ਜੀ ਸਜਦਾ
ਸੁਬਹ ਹੋਈ ਤੇ ਪੀਰ ਜਾਗੇ ਕੀਤੇ ਖ਼ੁਲੇ ਬ੍ਰਿਸਤਾਂ ਦੇ ਦਰਵਾਜ਼ੇ, ਕੀਤੇ ਖੁੱਲੀਆਂ ਨੂਰ ਦੀਆ ਤਾਕੀਆਂ ਲੈ ਸਤਾਵਾ ਨੂਰ ਦਾ ਪੀਰ ਵਜੂ ਸਾੱਜੇ - ਜੀ ਸਜਦਾ
ਪੀਰ ਜੀ ਭੁੱਲਾਂ ਨੂੰ ਮਾਰਨਾ, ਮਨੋ ਨੀ ਵਿਸਾਰਨਾ ਲੜ ਲਗਿਆਂ ਕੋ ਸਰਵਰ ਵਾਲੀਆ ਹਰ ਕੋ ਤਾਰਨਾ- ਜੀ ਸਜਦਾ
ਪੀਰ ਜੀ ਸੁਣ ਲੈ ਅਰਜ਼ ਗੁਲਾਮ ਦੀ, ਵਕ਼ਤ ਹੈ ਸਲਾਮ ਦਾ, ਮੇਰਾ ਵਕ਼ਤ ਹੈ ਫ਼ਰਿਯਾਦ ਦਾ, ਤੇਰਾ ਵਕ਼ਤ ਹੈ ਨਮਾਜ਼ ਦਾ ਚੱਕ ਲੋਟਾ ਵਜੂ ਸ਼ਗਾਰਦਾ ਮੱਕੇ ਦੇ ਹਾਜ਼ੀਆ, ਮੱਕੇ ਦਾ ਹੱਜ ਗੁਜਾਰਦਾ - ਜੀ ਸਜਦਾ
ਪੀਰ ਜੀ ਸੁਣ ਲੈ ਅਰਜ਼ ਗੁਲਾਮ ਦੀ, ਵਕ਼ਤ ਹੈ ਸਲਾਮ ਦਾ, ਮੇਰਾ ਵਕ਼ਤ ਹੈ ਫ਼ਰਿਯਾਦ ਦਾ, ਤੇਰਾ ਵਕ਼ਤ ਹੈ ਨਮਾਜ਼ ਦਾ ਚੱਕ ਲੋਟਾ ਵਜੂ ਸ਼ਗਾਰਦਾ ਮੱਕੇ ਦੇ ਹਾਜ਼ੀਆ, ਮੱਕੇ ਦਾ ਹੱਜ ਗੁਜਾਰਦਾ - ਜੀ ਸਜਦਾ
ਪੀਰ ਜੀ ਥਾਲੀ ਲੈ ਪਤਾਸੇ ਪਾ ਖ਼ਵਾਜਿਆ ਪੀਰਾ ਵੇਲ ਵਧਾ ਤਾ ਬੇੜੇ ਸਭਦੇ ਲਾਨਾਂ ਪਾਰ ਲੱਖਾਂ ਦਿਆ ਦਾਤਿਆ ਸਰਵਰ ਵਾਲ੍ਹੀਆ - ਜੀ ਸਜਦਾ
ਪੀਰ ਜੀ ਜਦੋ ਦਾਨੀ ਜੱਟੀ ਨੇ ਪੁਕਾਰਿਆ ਰੋਜ਼ੇ ਤੇਰੇ ਦੀਵਾ ਬਾਲਿਆ ਕੀਤੇ ਬੋਹੜ ਨਿਗਾਹੇ ਵਾਲਿਆ- ਜੀ ਸਜਦਾ
ਪੀਰ ਜੀ ਤੈਨੂੰ ਜੱਲ ਵਿਚ ਸੇਵੰਦੀਆਂ ਮੱਛੀਆਂ ਅਮਬ੍ਰ ਚ ਸੇਵੰਦੇ ਤਾਰੇ ਓਹ ਸੋਦਾਗਰ ਕਿਹੜਾ ਜਿਹਨੇ ਹੀਰੇ - ਲਾਲ ਭੋਵਾਨੀ ਚਾੜੇ, ਤੇਰੇ ਲਾਲੀ ਮੋਜ਼ਾ ਲੁਟੀਆਂ - ਜੀ ਸਜਦਾ
ਪੀਰ ਦੀਏ ਭੁਰੀਏ ਦਾੜੀਏ, ਚਿੱਟੀਏ ਪੱਗੇ, ਪੀਰ ਦੇ ਸਿਰ ਪਰ ਬੰਨੀਏ ਬਰ੍ਪਿੰਨੀਏ ਪੱਗੇ ਮੈਂ ਅਰਜ਼ ਕਰੇਂਦਾ ਲੱਖ ਦਾਤੇ ਸੋਹਣੇ ਸੱਚੇ ਪੀਰ ਦੇ ਅੱਗੇ ਕੀਤੇ ਓਫ਼ੱਲ ਜਾਂਦੀਆਂ ਵੇਲਾਂ ਨੂੰ ਡਾਡਿਆ ਫ਼ਲ ਲਗੇ - ਜੀ ਸਜਦਾ
ਪੀਰ ਜੀ ਤੇਰੇ ਸੇਵਕ ਇਧਰੋਂ ਚੱਲ ਕੇ ਤੁਸੀਂ ਬੈਠੇ ਦਲੀਚਾ ਮੱਲ੍ਹ ਕੇ ਜਰਾ ਦੇਖਣਾ ਦਫ਼ਤਰ ਥੱਲ ਕੇ ਨਿਆ ਕਰਦਾ ਸਚ ਦਾ, ਸਚ ਦੀ ਕਮਾਈ ਵਾਲਿਆ - ਜੀ ਸਜਦਾ
ਪੀਰ ਜੀ ਕਿਨ੍ਹਾਂ ਨੂੰ ਬੋਹ੍ੜਦਾ ਘਰ ਬੈਠਿਆਂ, ਬੇਸਿਦ੍ਕਰਾਂ ਦੀ ਬਾਤ ਨੀ ਪੁਚਦਾ ਤੂੰ ਦਰਬਾਰ ਗਿਆ- ਜੀ ਸਜਦਾ
ਪੀਰ ਜੀ ਦੇ ਦੁੱਧਾਂ ਪੁੱਤਾਂ ਦਾ ਦਾਨਾਂ ਕੀਤੇ ਬਖ੍ਸ਼ੀੰ ਰਿਜ਼ਕ ਦਾ ਖਜਾਨਾਂ ਜਿਥੋਂ ਵਖਰਾ ਤੇਰੇ ਨਾਂ ਦਾ - ਜੀ ਸਜਦਾ
ਪੀਰਾ ਤੂੰ ਧ੍ਰੀਨ ਆ ਤੂੰ ਮਾਈ ਐਸਾ ਦੇ ਘਰ ਜੰਮਿਆ ਪਰ ਸ਼ਰਮਾਂ ਤੇਰੇ ਨਾ ਦੀਆਂ - ਜੀ ਸਜਦਾ
ਪੀਰ ਜੀ ਕੱਕੀ ਘੱਤ ਭੁਲਾਣਾ ਜੇ ਤੂੰ ਹੁਣ ਬੋਹੜੇ ਤਾਂ ਜਾਣਾ ਤੇਰਾ ਜਿਵੇ ਮੀਆਂ ਰਾਣਾ - ਜੀ ਸਜਦਾ
ਪੀਰ ਜੀ ਕੱਕੀ ਨੂੰ ਟੋਹ ਕੇ, ਪਾਸ ਖ਼ਲੋ ਕੇ ਹਾਜ਼ਿਰ -ਨਾਜ਼ਿਰ ਹੋ ਕੇ ਬੇੜਾ ਸਾਧ ਸੰਗਤ ਦਾ ਪਾਰ ਲਾਣਾ ਜੀ - ਜੀ ਸਜਦਾ