ਲੱਖਦਾਤਾ ਜੀ ਦੇ ਮੁਰੀਦ - ਸ਼ੇਖ ਸਨਾਣ

ਮੁਲਤਾਨ ਸ਼ਹਿਰ ਵਿੱਚ ਇੱਕ ਫਕ਼ਰ ਸ਼ੇਖ ਸਨਾਣ ਰਹਿੰਦੇ ਸਨ | ਸ਼ੇਖ ਸਨਾਣ ਜੀ ਬੱਬਰ ਸ਼ੇਰ ਦੀ ਸਵਾਰੀ ਕਰਦੇ ਸਨ ਤੇ ਹੱਥ ਵਿੱਚ ਨਾਗ ਦਾ ਚਾਬੁਕ ਫੜਦੇ ਸਨ | ਸ਼ੇਖ ਸਨਾਣ ਜੀ ਨੇ ਲਗਾਤਾਰ 72 ਸਾਲ ਜੰਗਲਾਂ ਵਿੱਚ ਬਹੁਤ ਭਗਤੀ ਕੀਤੀ | ਜਦੋ ਰੱਬ ਦੇ ਘਰ ਸ਼ੇਖ ਸਨਾਣ ਜੀ ਦੀ ਭਗਤੀ ਪ੍ਰਵਾਨ ਹੋਈ ਤਾਂ ਇੱਕ ਦਿਨ ਸ਼ੇਖ ਸਨਾਣ ਜੀ ਨੂੰ ਇੱਕ ਆਵਾਜ ਸੁਨਾਈ ਦਿਤੀ ਕੀ ਸ਼ੇਖ ਸਨਾਣ ਤੇਰੀ ਭਗਤੀ ਪੂਰੀ ਹੋਈ ਪਰ ਤੇਰਾ ਕੋਈ ਗੁਰੂ ਨਹੀ ਹੈ ਇਸ ਕਰ ਕੇ ਤੇਰੀ ਗਤੀ ਨਹੀ ਹੋ ਸਕਦੀ ਸੋ ਕੋਇ ਪੂਰਨ ਗੁਰੂ ਧਾਰਨ ਕਰ - ਗੁਰੂ ਬਿਨਾ ਗਤ ਨਹੀ ਸੋ ਉਠ ਤੇ ਕਿਸੇ ਨੂੰ ਗੁਰੂ ਬਣਾ | ਸ਼ੇਖ ਸਨਾਣ ਜੀ ਨੇ ਆਪਣੀ ਅਲੋਕਿਕ ਸ਼ਕਤੀ ਨਾਲ ਸਾਰੇ ਪਾਸੇ ਨਿਗਾਹ ਮਾਰੀ ਪਰ ਉਨਹਾਂ ਨੂੰ ਕੋਈ ਪੂਰਨ ਗੁਰੂ ਨਜ਼ਰ ਨਹੀ ਆਇਆ | ਪਰ ਰੱਬ ਦਾ ਹੁਕਮ ਮੰਨ ਕੇ ਹੱਥ ਵਿੱਚ ਨਾਗ ਦਾ ਚਾਬੁਕ ਫੜ, ਆਪਣੇ ਬੱਬਰ ਸ਼ੇਰ ਤੇ ਬੈਠ ਕੇ ਪੂਰਨ ਗੁਰੂ ਦੀ ਭਾਲ ਵਿੱਚ ਸ਼ੇਖ ਸਨਾਣ ਜੀ ਤੁਰ ਪਏ |

ਦੂਸਰੇ ਪਾਸੇ ਲੱਖਦਾਤਾ ਜੀ ਨਿਗਾਹੇ ਵਿੱਚ ਆਪਣੇ ਦਰਬਾਰ ਵਿੱਚ ਬੈਠੇ ਸਨ | ਦਾਤਾ ਜੀ ਨੇ ਆਪਣੇ ਇੱਕ ਮੁਰੀਦ ਨੂੰ ਆਵਾਜ ਮਾਰ ਕੇ ਹੁਕਮ ਕੀਤਾ ਕੀ ਜਾਓ ਤੇ ਦੇਖੋ ਚੜਦੇ ਪਾਸਿਓਂ ਕੋਈ ਮੇਹਮਾਨ ਆ ਰਿਹਾ , ਜਾਓ ਤੇ ਉਸਨੂੰ ਆਦਰ - ਸਤਿਕਾਰ ਨਾਲ ਦਰਬਾਰ ਤੇ ਲੈ ਕੇ ਆਓ ਤੇ ਦਰਬਾਰ ਤੇ ਇੱਕ ਰਾਤ ਠਹਿਰਣ ਅਤੇ ਭੋਜਨ ਖਾਣ ਵਾਸਤੇ ਕਹੋ | ਲੱਖਦਾਤਾ ਜੀ ਦਾ ਹੁਕਮ ਸੁਣ ਕੇ ਸੇਵਾਦਾਰ ਚੜਦੇ ਪਾਸੇ ਵੱਲ ਨੂੰ ਚਲੇ ਗਏ ਤੇ ਕੀ ਦੇਖਦੇ ਹਨ ਕੀ ਇੱਕ ਬਜੁਰਗ ਬੱਬਰ ਸ਼ੇਰ ਤੇ ਬੈਠੇ ਆ ਰਹੇ ਨੇ, ਜਦੋ ਓਹ ਕੋਲ ਆਏ ਤਾਂ ਸੇਵਾਦਾਰਾਂ ਨੇ ਸ਼ੇਖ ਸਨਾਣ ਜੀ ਨੂੰ ਰੋਕਿਆ ਤੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਉਨ੍ਹ੍ਹਾਂ ਨੂੰ ਲੱਖਦਾਤਾ ਜੀ ਦਾ ਹੁਕਮ ਸੁਣਾਇਆ ਤੇ ਨਾਲ ਚੱਲਣ ਲਈ ਕਿਹਾ, ਸ਼ੇਖ ਸਨਾਣ ਜੀ ਨੇ ਗੱਲ ਮੰਨ ਲਈ ਤੇ ਨਿਗਾਹੇ ਲੱਖ ਦਾਤਾ ਜੀ ਦੇ ਦਰਬਾਰ ਤੇ ਆ ਗਏ |

ਸ਼ੇਖ ਸਨਾਣ ਜੀ ਦੀ ਭਗਤੀ ਕਰ ਕੇ ਉਨ੍ਹ੍ਹਾਂ ਨੂੰ ਰੋਟੀ ਅਰਸ਼ਾਂ ਤੋਂ ਆਉਂਦੀ ਸੀ ਤੇ ਇਸ ਗੱਲ ਦਾ ਉਨ੍ਹ੍ਹਾਂ ਨੂੰ ਬਹੁਤ ਮਾਨ ਤੇ ਘਮੰਡ ਵੀ ਸੀ | ਨਿਗਾਹੇ ਦਰਬਾਰ ਤੇ ਪਹੁੰਚ ਕੇ ਆਪਣੇ ਗਰੂਰ ਵਿੱਚ ਚੂਰ ਸ਼ੇਖ ਸਨਾਣ ਜੀ ਨੇ ਆਪਣੇ ਸ਼ੇਰ ਤੇ ਬੈਠਿਆ ਹੀ ਲੱਖ ਦਾਤਾ ਜੀ ਨਾਲ ਹੱਥ ਮਿਲਾਇਆ ਤੇ ਬੜੇ ਗਰੂਰ ਤੇ ਹੰਕਾਰ ਵਿੱਚ ਕਿਹਾ ਕੀ ਲੋ ਮੇਰਾ ਸ਼ੇਰ ਫੜ ਲੋ | ਸੇਵਾਦਾਰਾਂ ਨੇ ਹੱਥ ਜੋੜ ਕੇ ਕਿਹਾ ਕੀ ਸ਼ੇਖ ਜੀ ਸਾਨੂੰ ਸ਼ੇਰ ਤੋ ਬੜਾ ਡਰ ਲਗਦਾ ਹੈ ਤੁਸੀਂ ਖੁਦ ਹੀ ਇਸ ਨੂੰ ਪਿੰਜਰੇ ਵਿੱਚ ਬੰਦ ਕਰ ਦੇਵੋ | ਸ਼ੇਖ ਸਨਾਣ ਜੀ ਹੰਕਾਰ ਵਿੱਚ ਚੂਰ ਮਸ਼ਕਰੀ ਹਾਸਾ ਹੱਸੇ ਤੇ ਖੁਦ ਹੀ ਆਪਣੇ ਬੱਬਰ ਸ਼ੇਰ ਨੂੰ ਪਿੰਜਰੇ ਵਿੱਚ ਬੰਦ ਕਰ ਦਿਤਾ ਤੇ ਨਾਗ ਨੂੰ ਵੀ ਇੱਕ ਪਟਾਰੀ ਵਿੱਚ ਬੰਦ ਕਰ ਦਿਤਾ | ਨਿਗਾਹੇ ਦਰਬਾਰ ਵਿੱਚ ਦੋ ਪਲੰਗ ਵਿਸ਼ੇ ਹੋਏ ਸਨ, ਇੱਕ ਪਲੰਗ ਤੇ ਲੱਖਦਾਤਾ ਜੀ ਬੈਠ ਗਏ ਤੇ ਦੂਸਰੇ ਤੇ ਸ਼ੇਖ ਸਨਾਣ ਜੀ | ਲੰਗਰ ਦਾ ਵਕ਼ਤ ਹੋ ਗਿਆ ਤੇ ਇੱਕ ਸੇਵਾਦਾਰ ਨੇ ਸ਼ੇਖ ਜੀ ਨੇ ਭੋਜਨ ਛਕਣ ਲਈ ਬੇਨਤੀ ਕੀਤੀ, ਤੇ ਹੰਕਾਰ ਦੇ ਭਰੇ ਸ਼ੇਖ ਜੀ ਨੇ ਕਿਹਾ ਕੀ ਮੇਰਾ ਭੋਜਨ ਤਾਂ ਅਰਸ਼ਾਂ ਤੋ ਆਉਂਦਾ ਹੈ ਮੈਨੂੰ ਤਾਂ ਓਹੀ ਭੋਜਨ ਮੰਗਵਾਂ ਕੇ ਦਿਓ, ਤਾਂ ਜਾਨੀ ਜਾਨ ਲੱਖਦਾਤਾ ਜੀ ਨੇ ਆਪਣੇ ਹੱਥ ਉੱਪਰ ਵੱਲ ਚੂਕ ਕੇ ਫਰਿਆਦ ਕੀਤੀ ਤੇ ਦੇਖਦਿਆ ਹੀ ਦੇਖਦਿਆ ਅਰਸ਼ਾਂ ਤੋਂ ਭੋਜਨ ਦੀ ਸੱਜੀ - ਸਜਾਈ ਥਾਲੀ ਸ਼ੇਖ ਸਨਾਣ ਜੀ ਵਾਸਤੇ ਆ ਗਈ | ਸ਼ੇਖ ਜੀ ਨੇ ਭੋਜਨ ਛਕਿਆ ਤੇ ਮਹਿਸੂਸ ਕੀਤਾ ਕੀ ਅੱਜ ਦਾ ਭੋਜਨ ਪਹਿਲਾਂ ਵਾਲੀਆਂ ਥਾਲੀਆਂ ਤੋਂ ਜਿਆਦਾ ਸਵਾਦ ਹੈ ਇਹ ਦੇਖ ਕੇ ਸ਼ੇਖ ਸਨਾਣ ਜੀ ਲੱਖਦਾਤਾ ਜੀ ਦੀ ਸ਼ਕਤੀ ਤੋਂ ਮੰਨ ਵਿੱਚ ਬਹੁਤ ਹੈਰਾਨ ਹੋਇਆ | ਥੋੜੀ ਦੇਰ ਬਾਅਦ ਸ਼ੇਖ ਸਨਾਣ ਜੀ ਨੇ ਕਿਹਾ ਕੀ ਮੇਰੇ ਸ਼ੇਰ ਨੂੰ ਤਾਜਾ ਮਾਸ ਤੇ ਨਾਗ ਨੂੰ ਦੁੱਧ ਦਿਤਾ ਜਾਵੇ | ਲੱਖਦਾਤਾ ਜੀ ਨੇ ਆਪਣੇ ਇੱਕ ਸੇਵਾਦਾਰ ਨੂੰ ਹੁਕਮ ਕੀਤਾ ਕੀ ਸ਼ੇਖ ਜੀ ਦੀ ਇੱਛਾ ਪੂਰੀ ਕੀਤੀ ਜਾਵੇ | ਸੇਵਾਦਾਰ ਗਾਵਾਂ ਵਾਲੇ ਵਾੜੇ ਵਿੱਚ ਗਿਆ ਤੇ ਇੱਕ ਲਾਲ ਰੰਗ ਦੀ ਵੱਛੀ ਲੈ ਕੇ ਲੱਖਦਾਤਾ ਜੀ ਦੇ ਕੋਲ ਵਾਪਿਸ ਆ ਆਇਆ | ਵੱਛੀ ਨੇ ਲੱਖਦਾਤਾ ਜੀ ਨੂੰ ਸਲਾਮ ਕੀਤਾ ਤੇ ਲੱਖਦਾਤਾ ਜੀ ਨੇ ਵੱਛੀ ਨੂੰ ਥਾਪੀ ਦੇ ਕੇ ਹੁਕਮ ਕੀਤਾ ਕੀ ਜਾਓ ਤੇ ਸ਼ੇਖ ਜੀ ਦੇ ਬੱਬਰ ਸ਼ੇਰ ਦਾ ਭੋਜਨ ਬਣੋ, ਤੇ ਨਾਲ ਹੀ ਕਪਲਾ ਗਾਂ ਦਾ ਤਾਜਾ ਦੁੱਧ ਇੱਕ ਕਟੋਰੇ ਵਿੱਚ ਪਾ ਕੇ ਨਾਗ ਦੀ ਪਟਾਰੀ ਦੇ ਵਿੱਚ ਰਖ ਦਿਤਾ | ਇਸ ਤੋਂ ਬਾਅਦ ਸਾਰੇ ਆਰਾਮ ਕਰਨ ਲੱਗ ਪਏ |

ਸਵੇਰ ਹੋਈ ਤੇ ਸ਼ੇਖ ਸਨਾਣ ਜੀ ਅੱਗੇ ਜਾਣ ਦੀ ਤਿਆਰੀ ਕਰਨ ਲਗੇ, ਤੇ ਮੰਨ ਵਿੱਚ ਸੋਚ ਰਹੇ ਹਨ ਕੀ ਜਿੰਨੀ ਤਰੀਫ ਲੱਖਦਾਤਾ ਜੀ ਦੀ ਸੁਨੀ ਸੀ ਉਸਦੇ ਮੁਤਾਬਿਕ ਗੱਲ ਹੈ ਨਹੀ, ਮੇਰੀ ਇਬਾਦਤ ਤਾਂ ਇਸ ਤੋਂ ਕੀਤੇ ਜਿਆਦਾ ਹੈ, ਗੁਰੂ ਧਾਰਨ ਕਰਨ ਵਾਸਤੇ ਅਜੇ ਹੋਰ ਅੱਗੇ ਜਾਣਾ ਪਵੇਗਾ | ਫਿਰ ਉਨਹਾਂ ਨੇ ਲੱਖਦਾਤਾ ਜੀ ਤੋਂ ਜਾਣ ਦੀ ਇਜ਼ਾਜਤ ਮੰਗੀ ਤੇ ਬਾਹਰ ਆ ਕੇ ਕੀ ਦੇਖਿਆ ਕੀ ਸ਼ੇਰ ਆਪਣੇ ਪਿੰਜਰੇ ਵਿੱਚ ਨਹੀ ਹੈ ਸਗੋ ਰਾਤ ਵਾਲੀ ਵੱਛੀ ਪਿੰਜਰੇ ਵਿੱਚ ਬੈਠੀ ਹੈ ਤੇ ਆਰਾਮ ਨਾਲ ਜੁਗਾਲੀ ਕਰ ਰਹੀ ਹੈ, ਇਹ ਦੇਖ ਕੇ ਸ਼ੇਖ ਸਨਾਣ ਜੀ ਘਬਰਾ ਗਏ ਤੇ ਗੁੱਸੇ ਵਿੱਚ ਕਿਹਾ ਕੀ ਤੁਸੀਂ ਮੇਰਾ ਬੱਬਰ ਸ਼ੇਰ ਗਾਇਬ ਕਰ ਦਿਤਾ ਹੈ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀ ਹੈ ਮੈਨੂੰ ਮੇਰਾ ਸ਼ੇਰ ਤੇ ਨਾਗ ਹੁਣੇ ਵਾਪਿਸ ਕਰੋ ਨਹੀ ਤਾਂ ਮੇਰੇ ਤੋ ਬੁਰਾ ਕੋਈ ਨਹੀ ਹੋਵੇਗਾ | ਇਹ ਸੁਨ ਕੇ ਲੱਖਦਾਤਾ ਜੀ ਹੱਸ ਪਏ ਤੇ ਕਹਿਣ ਲੱਗੇ ਸ਼ੇਖ ਜੀ ਤੁਹਾਡਾ ਸ਼ੇਰ ਤੇ ਨਾਗ ਦਾ ਅਸੀਂ ਕੀ ਕਰਨਾ ਅਸੀਂ ਤਾਂ ਰੱਬ ਦੀ ਇਬਾਦਤ ਕਰਨ ਵਾਲੇ ਬੰਦੇ ਹਾਂ ਸਾਨੂੰ ਇਨ੍ਹਾਂ ਚੀਜਾਂ ਦੀ ਕੋਈ ਲੋੜ ਵੀ ਨਹੀ ਤੇ ਲੋਭ ਵੀ ਨਹੀ, ਤੁਹਾਨੂੰ ਤੁਹਾਡਾ ਸ਼ੇਰ ਤੇ ਨਾਗ ਜਰੁਰ ਮਿਲੇਗਾ |

ਲੱਖ ਦਾਤਾ ਜੀ ਦੇ ਹੁਕਮ ਨਾਲ ਇੱਕ ਸੇਵਾਦਾਰ ਨੇ ਪਿੰਜਰੇ ਵਿੱਚੋ ਵੱਛੀ ਨੂੰ ਬਾਹਰ ਕਢਿਆ ਤੇ ਨਾਗ ਵਾਲੀ ਪਟਾਰੀ ਵੀ ਲੱਖਦਾਤਾ ਜੀ ਦੇ ਕੋਲ ਲੈ ਆਇਆ | ਸ਼ੇਖ ਸਨਾਣ ਜੀ ਤੇ ਦਰਬਾਰ ਵਿੱਚ ਮਜੂਦ ਸਾਰੀ ਸੰਗਤ ਦੇਖ ਰਹੀ ਸੀ ਕੀ ਦੁੱਧ ਦੇ ਕਟੋਰੇ ਵਿੱਚ ਸੱਪ ਮਰਿਆ ਪਿਆ ਹੈ | ਇਹ ਦੇਖ ਕੇ ਸ਼ੇਖ ਸਨਾਣ ਜੀ ਨੇ ਲੱਖ ਦਾਤਾ ਜੀ ਨੂੰ ਕਿਹਾ ਜੀ ਤੁਸੀਂ ਬੇਈਮਾਨ ਹੋ ਤੁਸੀਂ ਮੇਰਾ ਸੱਪ ਮਾਰ ਦਿਤਾ ਹੈ ਤੇ ਮੇਰਾ ਸ਼ੇਰ ਚੋਰੀ ਕਰ ਲਿਆ ਹੈ | ਲੱਖਦਾਤਾ ਜੀ ਹੱਸ ਪਏ ਤੇ ਵੱਛੀ ਵੱਲ ਇਸ਼ਾਰਾ ਕਰ ਕੇ ਕਿਹਾ ਕੀ ਸ਼ੇਖ ਜੀ ਦਾ ਸ਼ੇਰ ਵਾਪਸ ਕਰੋ ਇਹ ਸੁਨ ਕੇ ਵੱਛੀ ਨੇ ਬਹੁਤ ਵੱਡਾ ਰੂਪ ਧਾਰਨ ਕਰ ਲਿਆ ਤੇ ਆਪਣੇ ਪੇਟ ਵਿੱਚੋ ਸ਼ੇਰ ਨੂੰ ਵਾਪਸ ਬਾਹਰ ਕਢ ਕੇ ਸੁੱਟ ਦਿਤਾ ਤੇ ਸ਼ੇਰ ਲੱਖਦਾਤਾ ਜੀ ਨੂੰ ਸਲਾਮ ਕਰ ਕੇ ਇੱਕ ਪਾਸੇ ਖੜਾ ਹੋ ਗਿਆ ਫੇਰ ਦਾਤਾ ਜੀ ਨੇ ਦੁੱਧ ਵਾਲੇ ਕਟੋਰੇ ਵਿੱਚੋ ਨਾਗ ਨੂੰ ਚੁਕਿਆ ਤੇ ਬੜੇ ਪਿਆਰ ਨਾਲ ਹੱਥ ਫੇਰ ਕੇ ਕਿਹਾ ਕੀ ਇਹ ਤਾਂ ਜਿੰਦਾ ਹੈ ਤੇ ਸੱਪ ਜਿੰਦਾ ਹੋ ਗਿਆ, ਸੱਪ ਨੂੰ ਜਿੰਦਾ ਦੇਖ ਕੇ ਸਾਰੀ ਸੰਗਤ ਲੱਖਦਾਤਾ ਜੀ ਦੀ ਜੈ - ਜੈ ਕਾਰ ਕਰਨ ਲਗ ਪਈ ਤੇ ਸ਼ੇਖ ਜੀ ਬਹੁਤ ਝੂਠੇ ਹੋਏ | ਲੱਖਦਾਤਾ ਜੀ ਤੋਂ ਇਜਾਜ਼ਤ ਲੈ ਕੇ ਸ਼ੇਖ ਸਨਾਣ ਜੀ ਆਪਣੇ ਬੱਬਰ ਸ਼ੇਰ ਤੇ ਸਵਾਰ ਹੋ ਕੇ ਹੱਥ ਵਿੱਚ ਆਪਣਾ ਨਾਗ ਫੜੀ ਆਪਣੇ ਰਸਤੇ ਤੁਰ ਪਏ |

ਸ਼ੇਖ ਸਨਾਣ ਜੀ ਨਿਗਾਹੇ ਤੋਂ ਚੱਲ ਕੇ ਮੁਲਤਾਨ ਸ਼ਹਿਰ ਤੋਂ ਬਾਹਰ ਵਾਲੇ ਪਾਸੇ ਨੂੰ ਚੱਲ ਪਏ | ਸ਼ਹਿਰ ਦੇ ਬਾਹਰ ਸੈਨ ਬਾਦਸ਼ਾਹ ਨੇ ਲੰਗਰ ਲਾਇਆ ਹੋਇਆ ਸੀ | ਸ਼ੇਖ ਸਨਾਣ ਜੀ ਨੂੰ ਲੰਗਰ ਖਾਣ ਵਾਸਤੇ ਬੇਨਤੀ ਕੀਤੀ ਗਈ, ਸ਼ੇਖ ਸਨਾਣ ਜੀ ਤਾਂ ਪਹਿਲਾਂ ਹੀ ਗੁੱਸੇ ਨਾਲ ਭਰੇ ਪਏ ਸੀ, ਸ਼ੇਖ ਸਨਾਣ ਜੀ ਨੇ ਬੜੇ ਹੰਕਾਰ ਤੇ ਗੁੱਸੇ ਨਾਲ ਕਿਹਾ ਮੇਰਾ ਖਾਣਾ ਤਾਂ ਅਰਸ਼ਾਂ ਤੋਂ ਆਉਂਦਾ ਹੈ ਤੁਸੀਂ ਮੈਨੂੰ ਕੀ ਭੋਜਨ ਖੁਆਵੋਗੇ ਤੇ ਕਿਹਾ ਬਾਦਸ਼ਾਹ ਦੇਖ ਮੇਰੀ ਕਰਾਮਾਤ ਤੇ ਮੇਰੀ ਸ਼ਕਤੀ, ਦੇਖ ਮੈਂ ਕੋਣ ਹਾਂ ਇਹ ਕਹਿ ਕੇ ਸ਼ੇਖ ਸਨਾਣ ਜੀ ਨੇ ਆਪਣਾ ਨਾਗ ਛੱਡ ਦਿਤਾ ਤੇ ਨਾਗ ਨੇ ਬਾਦਸ਼ਾਹ ਦੇ ਮੁੰਡੇ ਨੂੰ ਡੱਸ ਲਿਆ ਤੇ ਉਸਦੀ ਥਾਂ ਤੇ ਹੀ ਮੋਤ ਹੋ ਗਈ | ਰੰਗ ਵਿੱਚ ਭੰਗ ਪੈ ਗਈ ਤੇ ਸਾਰੇ ਰੋਣ ਲੱਗ ਪਏ, ਖੁਸ਼ੀਆਂ ਗਮੀਆਂ ਵਿੱਚ ਬਦਲ ਗਈਆਂ | ਬਾਦਸ਼ਾਹ ਦੀ ਰਾਣੀ ਦਾ ਰੋ - ਰੋ ਕੇ ਬੁਰਾ ਹਾਲ ਹੋ ਗਿਆ | ਸ਼ੇਖ ਸਨਾਣ ਜੀ ਨੂੰ ਬੜਾ ਮਾਨ ਸੀ ਕੀ ਮੈਂ ਰੱਬ ਦੀ ਇਬਾਦਤ ਕਰਾਂਗਾ ਤੇ ਬਾਦਸ਼ਾਹ ਦੇ ਮਰੇ ਹੋਏ ਮੁੰਡੇ ਨੂੰ ਦੋਬਾਰਾ ਜਿੰਦਾ ਕਰ ਦੇਵਾਂਗਾ ਤੇ ਇਸ ਤਰ੍ਹਾਂ ਸਾਰੇ ਮੇਰੀ ਜੈ-ਜੈ ਕਾਰ ਕਰਨ ਲੱਗ ਪੈਣਗੇ ਤੇ ਲੱਖਦਾਤਾ ਜੀ ਦੇ ਅੱਗੇ ਹੋਈ ਆਪਣੀ ਬੇਸਤੀ ਦਾ ਬਦਲਾ ਵੀ ਪੂਰਾ ਹੋ ਜਾਉ, ਤੇ ਨਾਲ ਇਨ੍ਹਾਂ ਲੋਕਾਂ ਨੂੰ ਵੀ ਪਤਾ ਲੱਗ ਜਾਉ ਕੀ ਮੈਂ ਕਿੰਨਾ ਸ਼ਕਤੀਸ਼ਾਲੀ ਹਾਂ | ਸਾਰੇ ਪਾਸੇ ਰੋਣ - ਪਿੱਟਣ ਪੈ ਗਿਆ ਪਰ ਸ਼ੇਖ ਸਨਾਨ ਇਹ ਸਭ ਕੁਝ ਆਪਣੇ ਸ਼ੇਰ ਤੇ ਬੈਠੇ ਦੇਖ ਰਹੇ ਸਨ ਤੇ ਮੰਦ - ਮੰਦ ਮੁਸਕਰਾ ਰਹੇ ਸਨ ਤੇ ਦੂਜੇ ਪਾਸੇ ਬਾਦਸ਼ਾਹ ਤੇ ਉਸਦੀ ਰਾਣੀ ਆਪਣੇ ਮਰੇ ਹੋਏ ਪੁੱਤ ਦੀ ਲਾਸ਼ ਨੂੰ ਗਲੇ ਲਾ ਕੇ ਵਿਰਲਾਪ ਕਰ ਰਹੇ ਸਨ |

ਥੋੜੀ ਸੂਰਤ ਕਰਕੇ ਬਾਦਸ਼ਾਹ ਤੇ ਰਾਣੀ ਨੇ ਸ਼ੇਖ ਸਨਾਣ ਜੀ ਦੇ ਪੈਰ ਫੜ ਲਏ ਤੇ ਆਪਣੇ ਪੁੱਤਰ ਨੂੰ ਜਿੰਦਾਂ ਕਰਨ ਲਈ ਕਿਹਾ ਤੇ ਵਾਦਾ ਕੀਤਾ ਕੀ ਅਸੀਂ ਸਾਰੇ ਪਰਿਵਾਰ ਸਮੇਤ ਤੁਹਾਡੇ ਮੁਰੀਦ ਬਣ ਜਾਵਾਂਗੇ | ਤੁਸੀਂ ਜੋ ਕਹੋਗੇ ਅਸੀਂ ਉਹੀ ਕਰਾਂਗੇ | ਬਸ ਸਾਡੇ ਪੁੱਤਰ ਨੂੰ ਫਿਰ ਤੋਂ ਜਿਓਂਦਾ ਕਰ ਦੇਵੋ | ਇਹ ਸੁਨ ਕੇ ਸ਼ੇਖ ਸਨਾਣ ਜੀ ਨੇ ਆਪਣੇ ਰੱਬ ਨੂੰ ਯਾਦ ਕੀਤਾ ਤੇ ਬੜਾ ਜੋਰ ਲਗਾਇਆ, ਆਪਣੀ ਸਾਰੀ ਸ਼ਕਤੀ ਦਾ ਇਸਤੇਮਾਲ ਕੀਤਾ ਪਰ ਖੁਦਾ ਦੀ ਰਹਿਮਤ ਨਹੀ ਹੋਈ ਤੇ ਮਰਿਆ ਹੋਇਆ ਬਾਦਸ਼ਾਹ ਦਾ ਪੁੱਤਰ ਜਿੰਦਾ ਨਹੀ ਹੋਇਆ | ਕਿਓਂਕਿ ਹੰਕਾਰ ਹਮੇਸ਼ਾ ਟੁਟਦਾ ਹੈ, ਝੂਠ ਤੇ ਬਦੀ ਦੀ ਕਦੇ ਜਿੱਤ ਨਹੀ ਹੁੰਦੀ | ਆਖਿਰਕਾਰ ਸ਼ੇਖ ਸਨਾਣ ਜੀ ਵੀ ਮਾਊਸ ਹੋ ਗਏ ਅਤੇ ਆਪਣੇ ਕੀਤੇ ਤੇ ਪਛਤਾਵਾ ਹੋਣ ਲੱਗਾ ਕੀ ਮੈਂ ਆਪਣੀ ਜਿਦ ਵਿੱਚ ਕੀ ਕਰ ਬੈਠਾ ਤੇ ਸੋਚਣ ਲਗੇ ਕੀ ਇਸ ਗੱਲ ਵਿੱਚ ਮੇਰੀ ਬਹੁਤ ਹਤੱਕ ਹੈ ਲੋਕ ਮੈਨੂੰ ਜਿੰਦੇ ਨੂੰ ਮਾਰ ਦੇਣਗੇ | ਏਨੇ ਨੂੰ ਕਿਸੇ ਭਲੇ ਪੁਰਸ਼ ਨੇ ਲੱਖਦਾਤਾ ਜੀ ਲਾਲਾਂ ਵਾਲੇ ਪੀਰ ਜੀ ਦੀ ਗੱਲ ਕੀਤੀ ਕਿਹਾ ਕੀ ਲੱਖਦਾਤਾ ਜੀ ਬਾਦਸ਼ਾਹ ਦੇ ਪੁੱਤ ਨੂੰ ਦੋਬਾਰਾ ਜਿੰਦਾ ਕਰ ਸਕਦੇ ਹਨ | ਬਾਦਸ਼ਾਹ ਨੇ ਉਸੇ ਵੇਲੇ ਲੱਖਦਾਤਾ ਜੀ ਨੂੰ ਮਿੰਨਤ ਕਰਕੇ ਉੱਥੇ ਲੈ ਕੇ ਆਉਣ ਵਾਸਤੇ ਕਿਹਾ | ਲੱਖਦਾਤਾ ਜੀ ਤਾਂ ਜਾਣੀ - ਜਾਣ ਸਨ, ਲੱਖਦਾਤਾ ਜੀ ਉਸ ਜਗ੍ਹਾ ਤੇ ਪਹੁੰਚ ਗਏ ਤੇ ਫਰਿਆਦ ਕੀਤੀ ਤੇ ਕਿਹਾ " ਉਠ ਪੁੱਤਰ, ਤੇਰੇ ਜਾਣ ਦਾ ਸਮਾਂ ਅਜੇ ਨਹੀ ਆਇਆ - ਅਜੇ ਤਾਂ ਤੂੰ ਬਹੁਤ ਕੰਮ ਕਰਨੇ ਹਨ " ਇਹ ਆਵਾਜ ਸੁੰਦਿਆ ਸਾਰ ਹੀ ਬਾਦਸ਼ਾਹ ਦਾ ਪੁੱਤਰ ਉਠ ਕੇ ਖੜਾ ਹੋ ਗਿਆ | ਸਾਰੇ ਪਾਸੇ ਖੁਸ਼ੀਆਂ ਦੀਆਂ ਲਹਿਰਾਂ ਦੋੜ ਗਈਆਂ | ਇਹ ਕਰਿਸ਼ਮਾਂ ਦੇਖ ਕੇ ਸਾਰੇ ਲੱਖਦਾਤਾ ਜੀ ਦੀ ਜੈ - ਜੈ ਕਾਰ ਕਰਨ ਲਗ ਪਏ ਤੇ ਸ਼ੇਖ ਸਨਾਣ ਜੀ ਦਾ ਮੰਨ ਉਨਹਾਂ ਨੂੰ ਲਾਹਨਤਾਂ ਪਾਉਣ ਲੱਗਾ ਕੀ ਉਸਦੀ ਭਗਤੀ ਕਿਸੇ ਕੰਮ ਦੀ ਨਹੀ ਰਹੀ | ਖੁਦਾ ਦੇ ਹੁਕਮ ਮੁਤਾਬਿਕ ਮੇਰਾ ਗੁਰੂ ਇਹੀ ਹੈ, ਇਨ੍ਹਾਂ ਦੇ ਚਰਨ ਵਿੱਚ ਹੀ ਮੇਰੀ ਇਬਾਦਤ ਪੂਰੀ ਹੋ ਸਕਦੀ ਹੈ | ਅਜੇ ਉਹ ਇਸ ਤਰ੍ਹਾਂ ਸੋਚ ਹੀ ਰਹੇ ਸਨ ਤੇ ਕੀ ਦੇਖਿਆ ਕੀ ਬਾਦਸ਼ਾਹ ਉਸਦੀ ਰਾਣੀ ਤੇ ਸਾਰੀ ਸੰਗਤ ਲੱਖਦਾਤਾ ਜੀ ਦੇ ਮਗਰ - ਮਗਰ ਨਿਗਾਹੇ ਦਰਬਾਰ ਵੱਲ ਹੋ ਤੁਰੀ | ਸ਼ਰਮਿੰਦਗੀ ਚ ਡੁੱਬੇ ਸ਼ੇਖ ਸਨਾਣ ਜੀ ਵੀ ਮਗਰ - ਮਗਰ ਤੁਰ ਪਏ ਤੇ ਸਾਰੇ ਜਣੇ ਨਿਗਾਹੇ ਦਰਬਾਰ ਪਹੁੰਚ ਗਏ | ਬਾਦਸ਼ਾਹ, ਰਾਣੀ ਤੇ ਉਨਹਾਂ ਦੇ ਪੁੱਤਰ ਨੇ ਲੱਖਦਾਤਾ ਜੀ ਦੇ ਚਰਨਾਂ ਵਿੱਚ ਸਲਾਮ ਕੀਤੀ ਤੇ ਲੱਖਦਾਤਾ ਜੀ ਦਾ ਕੋਟ-ਕੋਟ ਧੰਨਵਾਦ ਕੀਤਾ ਤੇ ਦਾਤਾ ਜੀ ਦੀ ਜੈ - ਜੈ ਕਾਰ ਕਰਨ ਲਗੇ |

ਲੱਖਦਾਤਾ ਲਾਲਾਂ ਵਾਲੇ ਪੀਰ ਜੀ ਦੀ ਸੱਚੀ ਇਬਾਦਤ ਤੇ ਲੋਕਾਂ ਦੀ ਪਿਆਰ ਭਾਵਨਾ ਦੇਖਕੇ ਸ਼ੇਖ ਸਨਾਣ ਜੀ ਪੂਰੀ ਤਰ੍ਹਾਂ ਕਾਇਲ ਹੋ ਗਏ ਤੇ ਉਨਹਾਂ ਨੇ ਮੰਨ ਬਣਾ ਲਿਆ ਕੀ ਹੁਣ ਬਾਕੀ ਦੀ ਰਿਹੰਦੀ ਜਿੰਦਗੀ ਦੇ ਸਾਰੇ ਪੱਲ ਇਸ ਦਰਬਾਰ ਦੀ ਸੇਵਾ ਕਰਕੇ ਗੁਜਾਰਨੇ ਹਨ, ਆਪਣੇ ਮੰਨ ਦਾ ਇਹ ਫੈਸਲਾ ਸਾਰੀ ਸੰਗਤ ਦੇ ਸਾਹਮਣੇ ਲੱਖਦਾਤਾ ਜੀ ਨੂੰ ਸੁਣਾ ਦਿਤਾ ਤੇ ਹੱਥ ਜੋੜਕੇ ਲੱਖਦਾਤਾ ਜੀ ਦੇ ਚਰਨਾਂ ਵਿੱਚ ਡਿਗ ਕੇ ਆਪਣੀਆਂ ਭੁੱਲਾਂ ਬਖਸ਼ਾਉਣ ਲੱਗੇ | ਲੱਖਦਾਤਾ ਜੀ ਨੇ ਸ਼ੇਖ ਸਨਾਣ ਜੀ ਨੂੰ ਮਾਫ਼ ਕਰ ਦਿਤਾ ਤੇ ਆਪਣਾ ਮੁਰੀਦ ਬਣਾ ਲਿਆ |

ਸ਼ੇਖ ਸਨਾਣ ਜੀ ਉਸ ਦਿਨ ਤੋਂ ਲੱਖ ਦਾਤਾ ਜੀ ਦੇ ਮੁਰੀਦ ਹੋ ਗਏ ਤੇ ਆਪਣੇ ਆਖਰੀ ਸਮੇਂ ਤਕ ਵੱਡੇ ਪੀਰ ਨਿਗਾਹੇ ਦਰਬਾਰ ਤੇ ਸੇਵਾ ਨਿਭਾਈ ਅਤੇ ਪੂਰਨ ਗੁਰੂ ਦੀ ਸ਼ਰਣ ਵਿੱਚ ਆ ਕੇ ਉਨਹਾਂ ਨੂੰ ਸਚ੍ਚਖੰਡ ਦੀ ਪ੍ਰਾਪਤੀ ਹੋਈ |