ਸਖੀ ਸਰਵਰ ਸਖੀ ਸੁਲਤਾਨ - ਲੱਖਦਾਤਾ ਜੀ ਦੀ ਜੀਵਨੀ

Majar Lakhdata Ji Bada Peer Nigaha - (Multaan Pakistan) ਅਰਬ ਦੇਸ਼ ਦੇ ਬਗਦਾਦ ਸ਼ਹਿਰ ਵਿੱਚ ਬਹੁਤ ਹੀ ਕਰਨੀ ਵਾਲੇ ਫ਼ਕ਼ੀਰ ਹੋਏ ਹਨ | ਉਨ੍ਹਾਂ ਵਿਚੋਂ ਇਕ ਫਕ਼ੀਰ ਹੋਏ ਹਨ ਸੈਯ੍ਯਦ ਉਮਰਸ਼ਾਹ ਜੀ, ਜੋ ਬਹੁਤ ਹੀ ਕਰਨੀ ਵਾਲੇ ਫ਼ਕ਼ੀਰ ਸਨ, ਲੋਕ ਦੂਰੋਂ - ਦੂਰੋਂ ਉਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹੁੰਦੇ ਸਨ | ਸੈਯ੍ਯਦ ਉਮਰਸ਼ਾਹ ਜੀ ਨੇ "ਰਸੁਲੇ ਕਰੀਮ ਸੁਲ੍ਲਿਲ੍ਹਾ ਅੱਲਾ ਵਸ੍ਲ੍ਹਮ" ਜੀ ਦੇ ਰੋਜ਼ੇ ਤੇ 40 ਸਾਲ ਤਕ ਸੇਵਾ ਕੀਤੀ | ਇਨ੍ਹਾਂ ਦੇ 4 ਪੁੱਤਰ ਸਨ - ਸੈਯ੍ਯਦ ਜੈਨੁਲ ਅਬਿਦੀਨ, ਸੈਯ੍ਯਦ ਹਸਨ, ਸੈਯ੍ਯਦ ਅਲੀ ਅਤੇ ਸੈਯ੍ਯਦ ਜਫ਼ਰ |

ਇੱਕ ਦਿਨ ਸੈਯ੍ਯਦ ਉਮਰਸ਼ਾਹ ਜੀ ਅਕਾਲ ਚਲਾਨਾ ਕਰ ਗਏ , ਉਨ੍ਹਾਂ ਤੋ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਸੈਯ੍ਯਦ ਜੈਨੁਲ ਆਬਿਦੀਨ ਜੀ ਨੂੰ ਗੱਦੀ ਤੇ ਬਿਠਾਇਆ ਗਿਆ | ਸੈਯ੍ਯਦ ਜੈਨੁਲ ਆਬਿਦੀਨ ਜੀ ਨੇ 22 ਸਾਲ ਤੱਕ ਗਰੀਬਾਂ, ਮਜ੍ਬੁਰਾਂ ਅਤੇ ਜਰੂਰਤਮੰਦਾ ਦੀ ਸੇਵਾ ਕੀਤੀ ਅਤੇ ਇਸੇ ਦੋਰਾਨ ਉਨ੍ਹਾਂ ਦਾ ਵਿਆਹ ਬਗਦਾਦ ਸ਼ਰੀਫ਼ ਦੀ ਬੀਬੀ ਅਮੀਨਾ ਜੀ (ਬੀਬੀ ਫਾਤਿਮਾ ਜੀ ) ਨਾਲ ਹੋ ਗਿਆ | ਇਨ੍ਹਾਂ ਦੇ 3 ਪੁੱਤਰ ਹੋਏ - ਸੈਯ੍ਯਦ ਦਾਓਦ, ਸੈਯ੍ਯਦ ਮਹਮੂਦ ਅਤੇ ਸੈਯ੍ਯਦ ਸਹਰਾ | 22 ਸਾਲ ਸੇਵਾ ਕਰਨ ਤੋ ਬਾਅਦ, ਇੱਕ ਦਿਨ ਸੈਯ੍ਯਦ ਜੈਨੁਲ ਆਬਿਦੀਨ ਜੀ ਨੇ ਆਪਣੇ ਰੂਹਾਨੀ ਗੁਰੂ ਜੀ ਦੇ ਹੁਕਮ ਨਾਲ ਬਗਦਾਦ ਸ਼ਰੀਫ਼ ਛੱਡ ਦਿਤਾ ਤੇ ਪਰਿਵਾਰ ਸਮੇਤ ਮੁਲਤਾਨ ਦੇ ਕੋਲ ਪੈਂਦੇ ਸ਼ਹਿਰ ਸ਼ਾਹਕੋਟ (ਹੁਣ ਪਾਕਿਸਤਾਨ) ਵਿੱਚ ਆ ਕੇ ਆਪਣਾ ਡੇਰਾ ਜਮਾ ਲਿਆ | ਸ਼ਾਹਕੋਟ ਆਇਆਂ ਅਜੇ ਥੋੜਾ ਸਮਾਂ ਹੀ ਬੀਤਿਆ ਸੀ ਕੀ ਬੀਬੀ ਅਮੀਨਾ ਜੀ (ਬੀਬੀ ਫਾਤਿਮਾ ਜੀ) ਸਵਰਗ ਸਿਧ੍ਹਾਰ ਗਈ | ਥੋੜਾ ਸਮਾਂ ਬੀਤਣ ਤੋ ਬਾਅਦ ਉਥੋਂ ਦੇ ਨਮਬ੍ਰ੍ਦਾਰ ਪੀਰ ਅਰਹਾਨ ਨੇ ਆਪਣੀ ਪੁੱਤਰੀ ਬੀਬੀ ਆਇਸ਼ਾ ਜੀ ਦਾ ਵਿਆਹ ਸੈਯ੍ਯਦ ਜੈਨੁਲ ਆਬਿਦੀਨ ਜੀ ਦੇ ਨਾਲ ਕਰ ਦਿਤਾ | ਇਸ ਵਿਆਹ ਤੋ ਆਪਜੀ ਦੇ 2 ਪੁੱਤਰ ਪੈਦਾ ਹੁਏ | ਵੱਡੇ ਪੁੱਤਰ ਦਾ ਨਾਮ ਸੈਯ੍ਯਦ ਅਹਿਮਦ ਸੁਲਤਾਨ (ਲੱਖਦਾਤਾ ਜੀ) ਅਤੇ ਛੋਟੇ ਪੁੱਤਰ ਦਾ ਨਾਮ ਸੈਯ੍ਯਦ ਅਬਦੁਲ ਗਣੀ ਖਾਨ ਢੋਡਾ ਰਖਿਆ |

ਜਦੋਂ ਲੱਖਦਾਤਾ ਜੀ ਦਾ ਜਨਮ ਹੋਣ ਵਾਲਾ ਸੀ ਤਾਂ ਕਿਸੇ ਵੀ ਦਾਈ ਨੇ ਸੈਯ੍ਯਦ ਜੈਨੁਲ ਆਬਿਦੀਨ ਜੀ ਦੇ ਘਰ ਆਣ ਲਈ ਮਨ੍ਹਾ ਕਰ ਦਿਤਾ ਕਿਓਂ ਕੀ ਸੈਯ੍ਯਦ ਜੈਨੁਲ ਆਬਿਦੀਨ ਜੀ ਬਹੁਤ ਗਰੀਬ ਸਨ ਤੇ ਦਾਈਆਂ ਨੇ ਸੋਚਿਆ ਕੀ ਸਾਨੂੰ ਜਨੇਪੇ ਦਾ ਸੈਯ੍ਯਦ ਜੀ Darbar Sakhi Sarwar - Lallan Wala Peer - Lakhdata Ji - Bada Peer Nigaha - (Multaan Pakistan) ਕੀ ਦੇ ਦੇਣ ਗੇ ਇਹ ਸੋਚ ਕੇ ਕਿਸੇ ਵੀ ਦਾਈ ਨੇ ਆਣ ਤੋ ਮਨ੍ਹਾ ਕਰ ਦਿਤਾ ਸੀ , ਤਾਂ ਇਕ ਦਾਈ ਨੂਰਾਂ (ਸਲੀਮਾ) ਜੋ ਜਨਮ ਤੋ ਹੀ ਅੰਨੀ ਸੀ, ਨੇ ਸੈਯ੍ਯਦ ਸਾਹਿਬ ਨੂੰ ਕਿਹਾ ਕਿ ਮੀਆਂ ਜੀ ਮੈਨੂ ਲੈ ਚੱਲੋ ਮੈਂ ਪ੍ਰਸਵ ਕਰਵਾ ਦੇਂਦੀ ਹਾਂ | ਜਿਸ ਵੇਲ੍ਹੇ ਲੱਖਦਾਤਾ ਜੀ ਨੇ ਜਨਮ ਲਿਆ ਅਤੇ ਦਾਈ ਨੂਰਾਂ ਨੂੰ ਲੱਖਦਾਤਾ ਜੀ ਦੀ ਛੋਹ ਪ੍ਰਾਪਤ ਹੋਈ ਤਾਂ ਉਸੇ ਵੇਲ੍ਹੇ ਜਨਮ ਤੋਂ ਅੰਨੀ ਦਾਈ ਨੂਰਾਂ ਦੀਆਂ ਅੱਖਾਂ ਸਜਾਖੀਆਂ ਹੋ ਗਈਆਂ ਤੇ ਉਸ ਨੂੰ ਸਾਰਾ ਕੁਝ ਦਿਖਾਈ ਦੇਣ ਲਗ ਪਿਆ | ਦਾਈ ਨੂਰਾਂ ਨੇ ਸੈਯ੍ਯਦ ਜੈਨੁਲ ਆਬਿਦੀਨ ਜੀ ਨੂੰ ਕੇਹਾ ਹਜੂਰ ਆਪ ਜੀ ਦੇ ਘਰ ਖੁਦ ਅੱਲ੍ਹਾ ਨੇ ਜਨਮ ਲਿਆ ਹੈ ਇਸ ਦਾ ਸਬੂਤ ਇਹ ਹੈ ਕੀ ਮੈਂ ਜਨਮ ਤੋ ਅੰਨੀ ਦੀਆਂ ਅੱਖਾਂ ਸਜਾਖੀਆਂ ਹੋ ਗਈਆਂ ਹਨ, ਹੁਣ ਮੈਂ ਸਬ ਕੁਝ ਦੇਖ ਸਕਦੀ ਹਾਂ | ਮਾਤਾ ਆਇਸ਼ਾ ਜੀ ਦੇ ਕਿਹਣ ਤੇ ਸੈਯ੍ਯਦ ਸਾਹਿਬ ਜੀ ਨੇ ਦਾਈ ਨੂਰਾਂ ਨੂੰ ਇੱਕ ਜਵਾਰ ਦਾ ਭਰਿਆ ਘੜਾ ਵਦਾਈ ਵਜੋਂ ਦਿਤਾ ਤੇ ਦਾਈ ਨੂਰਾਂ ਨੇ ਜਵਾਰ ਦਾ ਭਰਿਆ ਘੜਾ ਲੈਣ ਤੋਂ ਮਨ੍ਹਾ ਕਰ ਦੀਤਾ ਤੇ ਕਿਹਾ ਕੀ ਮਿਆਂ ਜੀ ਮੇਰੀ ਜਿੰਦਗੀ ਰੋਸ਼ਨ ਹੋ ਗਈ, ਇਸ ਤੋ ਵੱਡੀ ਹੋਰ ਕਿਹੜੀ ਵਧਾਈ ਹੋ ਸਕਦੀ ਹੈ ਮੇਰੇ ਵਾਸਤੇ, ਮਾਤਾ ਆਇਸ਼ਾ ਜੀ ਦੇ ਕਿਹਣ ਤੇ ਦਾਈ ਨੂਰਾਂ ਨੇ ਜਵਾਰ ਦਾ ਘੜਾ ਲੈ ਲਇਆ ਤੇ ਖੁਸ਼ੀ - ਖੁਸੀ ਘੜਾ ਸਿਰ ਤੇ ਰੱਖੀ ਆਪਣੇ ਘਰ ਵੱਲ ਤੁਰ ਪਈ, ਰਸਤੇ ਵਿਚ ਦਾਈ ਨੂਰਾਂ ਨੂੰ ਖਿਆਲ ਆਇਆ ਕਿਓਂ ਨਾ ਮੈਂ ਇਹ ਜਵਾਰ ਬਾਣੀਏ ਨੂੰ ਵੇਚ ਕੇ ਘਰ ਦਾ ਰਾਸ਼ਨ ਲੈ ਲਵਾਂ ਇਹ ਸੋਚ ਕੇ ਦਾਈ ਨੂਰਾਂ ਬਾਣੀਏ ਦੀ ਦੁਕਾਨ ਤੇ ਚਲੀ ਗਈ | ਜਿਦਾਂ ਹੀ ਦਾਈ ਨੇ ਜਵਾਰ ਦਾ ਭਰਿਆ ਘੜਾ ਸਿਰ ਤੋਂ ਲਾਹ ਕੇ ਜਮੀਨ ਤੇ ਰਖਿਆ ਤਾਂ ਦਾਈ ਨੂਰਾਂ ਤੇ ਬਾਣੀਆ ਘੜੇ ਵੱਲ ਵੇਖਦੇ ਹੀ ਰਹਿ ਗਏ ਜਿਹੜਾ ਘੜਾ ਜਵਾਰ ਨਾਲ ਭਰਿਆ ਹੋਇਆ ਸੀ ਉਸ ਘੜੇ ਵਿਚੋਂ ਸੱਤਰੰਗੀ ਰੋਸ਼ਨੀਆਂ ਨਿੱਕਲ ਰਹੀਆਂ ਨੇ ਤੇ ਸਾਰੀ ਦੁਕਾਨ ਉਸ ਰੋਸ਼ਨੀ ਨਾਲ ਜਗਮਗ -ਜਗਮਗ ਕਰ ਰਹੀ ਹੈ ਯਾਨੀ ਜਵਾਰ ਦੇ ਦਾਨੇ ਲਾਲ (ਹੀਰੇ - ਜਵਾਹਰਾਤ ) ਬਣ ਗਏ ਤੇ ਉਸੀ ਦਿਨ ਤੋ ਲੱਖਦਾਤਾ ਜੀ ਦਾ ਨਾਮ ਲਾਲਾਂ ਵਾਲਾ ਮਸ਼ਹੂਰ ਹੋ ਗਿਆ | ਜਨਮ ਵੇਲ੍ਹੇ ਆਪ ਜੀ ਦਾ ਨਾਮ ਸੈਯ੍ਯਦ ਅਹਿਮਦ ਸੁਲਤਾਨ ਰਖਿਆ ਗਿਆ |

ਰੂਹਾਨੀਅਤ ਦੀ ਸਿੱਖਿਆ ਆਪਜੀ ਨੇ ਆਪਣੇ ਵਾਲਿਦ ਸਾਹਿਬ ਹਜੂਰ ਸੈਯ੍ਯਦ ਜੈਨੁਲ ਆਬਿਦੀਨ ਜੀ ਤੋ ਪ੍ਰਾਪਤ ਕੀਤੀ ਅਤੇ ਅਗਲੀ ਸਿੱਖਿਆ ਆਪ ਜੀ ਨੇ ਲਾਹੋਰ ਦੇ ਸੈਯ੍ਯਦ ਮੋਹਮਦ ਇਸਹਾਕ ਜੀ ਤੋ ਪ੍ਰਾਪਤ ਕੀਤੀ | ਲੱਖਦਾਤਾ ਜੀ ਨੇ ਫੈਜ਼ (ਰਹਿਮਤ) ਦੀ ਸਿੱਖਿਆ ਤਸਵੁਫ਼ ਦੀ ਦੁਨੀਆਂ ਦੇ ਤਿੰਨ ਵੱਡੇ ਸਿਲਸਿਲਿਆਂ ਤੋ ਯਾਨੀ ਕਾਦਰੀਆਂ , ਚਿਸ਼ਤੀਆਂ ਤੇ ਸੁਹਰਵਰਦੀਆਂ ਤੋ ਹਾਸਿਲ ਕੀਤੀ |

ਜਨਮ ਵੇਲ੍ਹੇ ਲੱਖਦਾਤਾ ਜੀ ਨਾਮ ਸੈਯ੍ਯਦ ਅਹਿਮਦ ਸੁਲਤਾਨ ਰਖਿਆ ਗਿਆ, ਪਰ ਉਨ੍ਹਾਂ ਦੇ ਮੁਰੀਦ ਲੱਖਦਾਤਾ ਜੀ ਨੂੰ ਅੱਲਗ - ਅੱਲਗ ਨਾਮਾਂ ਨਾਲ ਯਾਦ ਕਰਦੇ ਹਨ ਉਨ੍ਹਾਂ ਵਿਚੋਂ ਲੱਖਦਾਤਾ ਜੀ, ਲਾਲਾਂ ਵਾਲਾ, ਸਖੀ ਸਰਵਰ ਨਾਮ ਬਹੁਤ ਮਸ਼ਹੂਰ ਹਨ ਕਿਓਂਕਿ ਆਪ ਬਹੁਤ ਜਿਆਦਾ ਦਰਿਆ ਦਿਲ ਸਨ ਸੋ ਜਿਹੜਾ ਵੀ ਇਨਸਾਨ ਲੱਖਦਾਤਾ ਜੀ ਦੇ ਕੋਲ ਜਿਹੜੀ ਵੀ ਮੁਰਾਦ ਲੈ ਕੇ ਆਓਂਦਾ, ਚਾਹੇ ਓਹ ਧਰਮ ਦੇ ਪ੍ਰਤੀ ਹੁੰਦੀ ਚਾਹੇ ਦੁਨਿਆਦਾਰੀ ਦੀ ਕੋਈ ਮੁਸ਼ਕਿਲ ਹੁੰਦੀ ਆਪ ਜੀ ਸਾਰੀਆਂ ਮੁਸ਼ਕਿਲਾਂ ਦਾ ਹੱਲ੍ਹ ਪਲਾਂ ਵਿੱਚ ਕਰ ਦੇਂਦੇ |

ਲੱਖਦਾਤਾ ਜੀ ਦਾ ਇੱਕ ਕਿੱਸਾ ਬਹੁਤ ਮਸ਼ਹੂਰ ਹੈ, ਜਦੋਂ ਲੱਖਦਾਤਾ ਜੀ ਦਾ ਵਿਆਹ ਹੋਇਆ ਤਾਂ ਆਪ ਜੀ ਨੂੰ ਵਿਆਹ ਵਿੱਚ ਜੋ ਵੀ ਦਾਜ - ਦਹੇਜ ਮਿਲਿਆ ਸੀ ਓਹ ਸਾਰਾ ਕੁਝ ਆਪ ਜੀ ਨੇ ਗਰੀਬਾਂ ਅਤੇ ਜਰੂਰਤਮੰਦਾਂ ਵਿੱਚ ਵੰਡ ਦਿਤਾ ਸੀ | ਲੱਖਦਾਤਾ ਜੀ ਬਹੁਤ ਉੱਚੇ ਖਿਆਲਾਂ ਅਤੇ ਗਰੀਬਾਂ, ਮਜਬੂਰਾਂ ਦਾ ਧਿਆਨ ਰੱਖਣ ਵਾਲੇ ਪੀਰ ਸਨ | ਰੂਹਾਨੀਅਤ ਅਤੇ ਦਾਨਸ਼ੀਲਤਾ ਲੱਖਦਾਤਾ ਜੀ ਦੇ ਵਿੱਚ ਕੁੱਟ -ਕੁੱਟ ਕੇ ਭਰ੍ਹੀ ਹੋਈ ਸੀ | ਜਿਹੜਾ ਵੀ ਜਰੂਰਤਮੰਦ ਤੁਹਾਡੇ ਦਰਬਾਰ ਵਿਚ ਆਓਂਦਾ, ਆਪ ਉਸ ਦੀ ਆਸ - ਮੁਰਾਦ ਜਰੁਰ ਪੂਰੀ ਕਰਦੇ, ਇਸੇ ਲਈ ਆਪ ਜੀ ਦਾ ਨਾਮ ਸਖੀ ਸਰਵਰ ਮਸ਼ਹੂਰ ਹੋ ਗਿਆ | ਇਹ ਗੱਲ ਆਪਜੀ ਦੇ ਸਮੇਂ ਤੋ ਲੈ ਕੇ ਅੱਜ ਤੱਕ ਅੱਟਲ ਹੈ ਕੀ ਕੋਈ ਵੀ ਸਵਾਲੀ ਚਾਹੇ ਜੇਹੜੇ ਮਰਜ਼ੀ ਧਰਮ - ਮਜ਼ਹਬ ਦਾ ਹੋਵੇ ਜੇਕਰ ਉਹ ਸੱਚੇ ਦਿਲ ਨਾਲ ਆਪਜੀ ਦੇ ਦਰਬਾਰ ਵਿੱਚ ਆਓਂਦਾ ਹੈ ਯਾਂ ਆਪ ਜੀ ਨੂੰ ਯਾਦ ਕਰਕੇ ਕੋਈ ਵੀ ਮੁਰਾਦ ਮੰਗਦਾ ਹੈ ਤਾਂ ਆਪ ਉਸਦੀ ਆਸ - ਮੁਰਾਦ ਪੂਰੀ ਕਰਦੇ ਹੋ |

ਲੱਖਦਾਤਾ ਜੀ ਨੇ ਆਪਣੀ ਜਿੰਦਗੀ ਦਾ ਬਹੁਤ ਸਾਰਾ ਸਮਾਂ ਪਿੰਡ ਧੋੰਕਲ ਵਿੱਚ ਗੁਜਾਰਿਆ ਅਤੇ ਇਥ੍ਹੇ ਹੀ ਆਪ ਜੀ ਨੇ ਸੈਯ੍ਯਦ ਅਬਦੁਲ ਰਜ਼ਾਕ ਜੀ ਦੀ ਪੁੱਤਰੀ ਨਾਲ ਵਿਆਹ ਕੀਤਾ ਤੇ ਆਪਦੇ ਇੱਕ ਪੁੱਤਰ ਵੀ ਪੈਦਾ ਹੋਇਆ ਜਿਸਦਾ ਨਾਮ ਸੈਯ੍ਯਦ ਸਿਰਾਜੁਦੀਨ ਰਖਿਆ | ਆਪਜੀ ਦਾ ਦੂਸਰਾ ਵਿਆਹ ਮੁਲਤਾਨ ਦੇ ਰਾਜਾ ਘਨੋ ਪਠਾਨ ਜੀ ਦੀ ਪੁੱਤਰੀ ਨਾਲ ਹੋਇਆ | ਲੱਖਦਾਤਾ ਜੀ ਆਪਣੇ ਪਿਤਾ ਸੈਯ੍ਯਦ ਜੈਨੁਲ ਆਬਿਦੀਨ, ਮਾਤਾ ਆਇਸ਼ਾ ਜੀ ਅਤੇ ਭਰਾਵਾਂ ਦੇ ਨਾਲ ਕਈ ਸਾਲ ਸ਼ਾਹਕੋਟ ਵਿਖੇ ਹੀ ਰਹੇ ਅਤੇ ਗਰੀਬ ਤੇ ਦੀਨ - ਦੁਖੀਆਂ ਦੀ ਸੇਵਾ ਕਰਦੇ ਰਹੇ | ਸ਼ਾਹਕੋਟ ਵਿਖੇ ਹੀ ਆਪ ਜੀ ਦੇ ਪਿਤਾ ਜੀ, ਮਾਤਾ ਜੀ ਅਤੇ ਭਰਾਂ ਅੱਲਾ ਮੀਆਂ ਜੀ ਨੂੰ ਪਿਆਰੇ ਹੋ ਗਏ ਤੇ ਉਨ੍ਹਾਂ ਦੀਆਂ ਮਜ਼ਾਰਾਂ ਸ਼ਾਹਕੋਟ ਵਿੱਚ ਹੀ ਬਨੀਆਂ ਹੋਇਆ ਹਨ |

ਇੱਕ - ਇੱਕ ਕਰਕੇ ਲੱਖਦਾਤਾ ਜੀ ਦੇ ਸਾਰੇ ਰਿਸ਼ਤੇਦਾਰ ਅੱਲਾ ਮੀਆਂ ਜੀ ਨੂੰ ਪਿਆਰੇ ਹੋ ਗਏ ਤਾਂ ਲੱਖਦਾਤਾ ਜੀ ਨੇ ਸ਼ਾਹਕੋਟ ਛੱਡਣ ਦਾ ਮਨ ਬਣਾ ਲਿਆ | ਇੱਕ ਦਿਨ ਆਪ ਜੀ ਨੇ ਸ਼ਾਹਕੋਟ ਛੱਡ ਹੀ ਦਿਤਾ | ਮੁਲਤਾਨ ਤੋ 60 ਕੋਹ ਦੀ ਦੂਰੀ ਤੇ ਪੈਂਦੇ ਪਿੰਡ ਨਿਗਾਹਾ ਵਿੱਚ ਜਾ ਕੇ ਡੇਰੇ ਲਾ ਲਏ | ਜਦੋਂ ਲੱਖਦਾਤਾ ਜੀ ਨੇ ਸ਼ਾਹਕੋਟ ਛੱਡਿਆ ਤਾਂ ਉਸ ਵੇਲ੍ਹੇ ਦਾਤਾ ਜੀ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਬੀਬੀ ਬਾਈ ਜੀ, ਪੁੱਤਰ ਸੈਯ੍ਯਦ ਸਿਰਾਜੁਦੀਨ (ਜੋ ਸੈਯ੍ਯਦ ਰਾਜ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ) ਤੇ ਛੋਟਾ ਭਰਾਂ ਖਾਨ ਢੋਡਾ ਜੀ ਵੀ ਨਾਲ ਸਨ | ਇਨ੍ਹਾਂ ਤੋ ਇਲਾਵਾ ਲੱਖਦਾਤਾ ਜੀ ਦੇ 4 ਯਾਰ ਮੀਆਂ ਨੂਰ ਜੀ, ਮੀਆਂ ਮੁਹਮਦ ਇਸਹਾਕ ਜੀ, ਮੀਆਂ ਉਸਮਾਨ ਜੀ ਅਤੇ ਮੀਆਂ ਅਲੀ ਜੀ ਵੀ ਨਾਲ ਹੀ ਨਿਗਾਹੇ ਪਿੰਡ ਗਏ ਸਨ | ਜਦੋ ਲੱਖਦਾਤਾ ਜੀ ਨੇ ਸ਼ਾਹਕੋਟ ਛੱਡਿਆ ਤਾਂ ਆਪਣਾ ਸਾਰਾ ਕੁਝ ਜਮੀਨ - ਜਾਇਦਾਦ, ਘਰ - ਬਾਰ, ਖੇਤ ਸਭ ਕੁਝ ਸ਼ਾਹਕੋਟ ਛੱਡ ਕੇ ਪਿੰਡ ਨਿਗਾਹੇ ਵਿੱਚ ਆ ਕੇ ਡੇਰੇ ਲਾ ਲਏ |

ਪਿੰਡ ਨਿਗਾਹੇ ਆ ਕੇ ਲੱਖਦਾਤਾ ਜੀ ਨੇ ਇੱਕ ਝੋਪੜੀ ਬਣਾ ਲਈ ਤੇ ਇੱਥੇ ਹੀ ਆਪਣੀ ਸਾਰੀ ਜਿੰਦਗੀ ਖੁਦਾ ਦੀ ਇਬਾਦਤ ਕਰਦੇ ਹੋਏ, ਗਰੀਬਾਂ, ਮਜਲੂਮਾਂ ਅਤੇ ਜਰੂਰਤਮੰਦਾਂ ਦੀ ਸੇਵਾ ਕਰਦੇ ਹੋਏ ਆਪਣਾ ਸਾਰਾ ਜੀਵਨ ਲਗਾ ਦਿਤਾ | ਇੱਕ ਵਾਰ ਲੱਖਦਾਤਾ ਜੀ ਨੇ ਸਤਸੰਗ ਵਿੱਚ ਆਪਣੇ ਮੁਰੀਦਾਂ ਨੂੰ ਇਹ ਵਚਨ ਕੀਤਾ ਕੀ ਚਾਹੇ ਕੋਈ ਫਕ਼ੀਰ ਹੋਵੇ ਯਾਂ ਚੋਰ , ਰਾਜਾ ਹੋਵੇ ਯਾਂ ਰੰਕ ਇੱਕ ਦਿਨ ਸਭ ਨੂੰ ਇਹ ਦੁਨਿਆ ਛੱਡ ਕੇ ਜਾਣਾ ਹੀ ਹੈ | ਫ਼ਰਕ ਸਿਰਫ ਐਨਾ ਹੁੰਦਾ ਹੈ ਕੀ ਇਨਸਾਨ ਦਾ ਜਿਓਣਾ ਤੇ ਮਰਨਾ ਹੁੰਦਾ ਹੈ ਪਰ ਜੋ ਪੂਰਨ ਸੰਤ, ਗੁਰੂ, ਪੀਰ ਫਕ਼ੀਰ ਹੁੰਦੇ ਹਨ ਉਨ੍ਹਾਂ ਦਾ ਇਸ ਸੰਸਾਰ ਵਿੱਚ ਆਨਾ ਤੇ ਜਾਣਾ ਹੁੰਦਾ ਹੈ ਭਾਵ ਉਹ ਆਪਣੀ ਮਰਜ਼ੀ ਨਾਲ ਆਓਂਦੇ ਹਨ ਅਤੇ ਆਪਣੀ ਮਰਜ਼ੀ ਨਾਲ ਇਸ ਦੁਨੀਆਂ ਤੋ ਜਾਂਦੇ ਹਨ ਉਨ੍ਹਾਂ ਨੂੰ ਕੋਈ ਮਾਰ ਨਹੀ ਸਕਦਾ ਉਹ ਅਮਰ ਹੁੰਦੇ ਹਨ | ਸਖੀ ਸਰਵਰ ਜੀ, ਲੱਖਦਾਤਾ ਜੀ, ਲਾਲਾਂ ਵਾਲੀ ਸਰਕਾਰ ਆਪਣੇ ਮੁਰੀਦਾਂ ਵਿੱਚ ਖੈਰਾਤਾਂ ਵੰਡਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਕਿਹ ਕੇ ਸਚਖੰਡ ਵਿੱਚ ਜਾ ਵਿਰਾਜੇ |

ਲੱਖਦਾਤਾ ਜੀ ਨੇ ਸਤਸੰਗ ਵਿੱਚ ਆਪਣੇ ਮੁਰੀਦਾਂ ਨਾਲ ਇਹ ਵਚਨ ਕੀਤਾ ਕੀ ਸਾਡੇ ਇਸ ਦੁਨੀਆਂ ਛੱਡ ਜਾਣ ਮਗਰੋਂ ਵੀ ਲੋਕਾਂ ਦੀਆਂ ਆਸਾਂ - ਮੁਰਾਦਾਂ ਪੂਰੀਆਂ ਹੋਇਆ ਕਰਨ ਗਿਆਂ | ਇਥੋਂ ਤੱਕ ਕੀ ਚਾਹੇ ਕੋਈ ਸਾਡਾ ਮੁਰੀਦ ਹੋਵੇ ਚਾਹੇ ਕੋਈ ਹੋਰ, ਕਿਸੇ ਵੀ ਧਰਮ ਦਾ ਕਿਸੇ ਵੀ ਮਜ਼ਹਬ ਦਾ ਹੋਵੇ ਜੇ ਸਾਨੂੰ (ਲੱਖਦਾਤਾ ਜੀ) ਸੱਚੇ ਦਿਲੋਂ ਯਾਦ ਕਰੇ ਗਾ ਤਾਂ ਅਸੀਂ (ਲੱਖਦਾਤਾ ਜੀ) ਉਸ ਦੀਆਂ ਝੋਲੀਆਂ ਮੁਰਾਦਾਂ ਨਾਲ ਭਰ ਦੇਵਾਂ ਗੇ |

ਸਮੇਂ ਦੀਆਂ ਹਕੂਮਤਾਂ ਨੇ ਦੇਸ਼ ਦਾ ਬਟਵਾਰਾ ਤਾਂ ਕਰ ਦਿਤਾ ਪਰ ਉਹ ਲੱਖਦਾਤਾ ਜੀ ਦੇ ਮੁਰੀਦਾਂ ਦੀ ਉਨ੍ਹਾਂ ਪ੍ਰਤੀ ਸ਼ਰਦਾ ਦਾ ਬਟਵਾਰਾ ਨਹੀ ਕਰ ਸਕੇ | ਇਸੇ ਲਈ ਅੱਜ ਵੀ ਦੋਵਾਂ ਦੇਸ਼ਾਂ (ਹਿੰਦੁਸਤਾਨ ਅਤੇ ਪਾਕਿਸਤਾਨ) ਦੇ ਵਿੱਚ ਲੱਖਦਾਤਾ ਜੀ ਦੇ ਨਾਮ ਤੇ ਮੇਲੇ ਲਗਦੇ ਹਨ ਅਤੇ ਉਨ੍ਹਾਂ ਦੇ ਚਿਰਾਗ ਰੋਸ਼ਨ ਹੁੰਦੇ ਹਨ |