ਇਤਿਹਾਸ ਪੀਰ ਨਿਗਾਹਾ – ਬਾਘਾਪੁਰਾਣਾ (ਮੋਗਾ)
ਇਤਿਹਾਸ ਕਹਿੰਦਾ ਹੈ ਕਿ ਲੱਖਦਾਤਾ ਪੀਰ ਜੀ ਦੇ 4 ਨਿਗਾਹੇ ਹਨ
- ਪਹਿਲਾ ਤੇ ਵੱਡਾ ਪੀਰ ਨਿਗਾਹਾ ਡੇਰਾ ਗਾਜ਼ੀ ਖਾਨ, ਮੁਲਤਾਨ (ਪਾਕਿਸਤਾਨ)
- ਦੂਸਰਾ ਪੀਰ ਨਿਗਾਹਾ ਪਿੰਡ ਬਸੋਲੀ ਜਿਲ੍ਹਾ ਉਨਾ, ਹਿਮਾਚਲ ਪ੍ਰਦੇਸ਼
- ਤੀਸਰਾ ਪੀਰ ਨਿਗਾਹਾ ਗੜੀ ਅਜੀਤ ਸਿੰਘ ਨੇੜੇ ਅੋੜ ਜਿਲ੍ਹਾ ਨਵਾਂਸ਼ਹਿਰ, ਪੰਜਾਬ
- ਚੋਥਾ ਪੀਰ ਨਿਗਾਹਾ ਪਿੰਡ ਲੰਗਇਆਨਾ ਨੇੜੇ ਬਾਘਾਪੁਰਾਣਾ ਜਿਲ੍ਹਾ ਮੋਗਾ, ਪੰਜਾਬ
ਬਾਘਾਪੁਰਾਣਾ ਤੋ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਛੋਟਾ ਜਿਹਾ ਪਿੰਡ ਲੰਗਇਆਨਾ ਹੈ, ਜਿਸ ਦੇ ਸਜੇ ਪਾਸੇ ਬਹੁਤ ਹੀ ਸੋਹਣਾ ਲੱਖਦਾਤਾ ਪੀਰ ਜੀ ਦਾ ਦਰਬਾਰ ਹੈ | ਪਿੰਡ ਦੇ ਬਾਹਰਲੇ ਪਾਸੇ ਤੋ ਹੀ ਦਰਬਾਰ ਦੇ ਰੋਜੇ ਦੇ ਉੱਪਰ ਬਣੇ ਸੋਹਣੇ ਗੁਮ੍ਬਦ ਦੇ ਦਰਸ਼ਨ ਦੀਦਾਰ ਸੰਗਤਾਂ ਦਾ ਮੰਨ ਮੋਹ ਲੇੰਦਾ ਹੈ |
ਇਸ ਦਰਬਾਰ ਦਾ ਇਤਿਹਾਸ ਬਹੁਤ ਹੀ ਅਲਗ ਹੈ | ਜਿਸ ਜਗ੍ਹਾ ਤੇ ਅੱਜ ਪੀਰ ਨਿਗਾਹਾ ਦਰਬਾਰ ਸੁਸ਼ੋਭਿਤ ਹੈ ਉਸ ਜਗ੍ਹਾ ਤੇ ਛੋਲੀਏ ਦੇ ਖੇਤ ਹੁੰਦੇ ਸਨ ਤੇ ਬਾਬਾ ਬੁਧੂ ਸ਼ਾਹ ਜੀ ਜੋ ਕਿ ਅਖਾਂ ਤੋ ਬਿਲਕੁਲ ਨਹੀ ਸੀ ਦੇਖ ਸਕਦੇ ਉਨ੍ਹਾਂ ਖੇਤਾਂ ਦੀ ਰਾਖੀ ਬੈਠੇ ਸਨ | ਅੰਨਾਂ ਬੰਦਾ ਕੀ ਰਾਖੀ ਕਰ ਸਕਦਾ, ਪਰ ਬਾਬਾ ਬੁਧੂ ਸ਼ਾਹ ਜੀ ਜਦੋ ਵੀ ਕੋਈ ਜਾਨਵਰ ਜਾਂ ਪੰਛੀ ਦੀ ਆਵਾਜ਼ ਸੁਣਦੇ ਤਾਂ ਹੁਰ੍ਰ੍ਰ੍ਰਰ - ਹੁਰ੍ਰ੍ਰਰ ਕਰ ਕੇ ਉਨ੍ਹਾਂ ਨੂੰ ਉਥੋਂ ਭਜਾ / ਉੜਾ ਦੇਂਦੇ | ਇਸ ਤਰ੍ਹਾਂ ਉਨ੍ਹਾਂ ਦੀ ਜਿੰਦਗੀ ਚੱਲ ਰਹੀ ਸੀ | ਪਰ ਰੱਬ ਨੂੰ ਕੁਛ ਹੋਰ ਹੀ ਮੰਜੂਰ ਸੀ |
ਇਕ ਵਾਰ ਲੱਖਦਾਤਾ ਪੀਰ ਜੀ ਆਪਣੀ ਕੱਕੀ ਘੋੜੀ ਤੇ ਸਵਾਰ ਹੋ ਕੇ ਇਸੇ ਪਿੰਡ (ਲੰਗਇਆਨਾ) ਵਿੱਚ ਆਏ, ਤੇ ਛੋਲਿਆਂ ਦੀ ਰਾਖੀ ਬੇਠੇ ਬਾਬਾ ਬੁਧੂ ਸ਼ਾਹ ਜੀ ਨੂੰ ਸਰਦਾਰਾਂ ਵਾਲੀ ਮਾਨਸਾ ਦਾ ਰਾਸਤਾ ਪੁਛਿਆ | ਬਾਬਾ ਬੁਧੂ ਸ਼ਾਹ ਜੀ ਨੇ ਬੜੀ ਲਹਿਮੀਅਤ ਤੇ ਅਦਬ ਨਾਲ ਜਵਾਬ ਦਿਤਾ ਕਿ ਮੈਂ ਤਾਂ ਅਖਾਂ ਤੋ ਅੰਨਾਂ ਹਾਂ ਜੀ ਮੈਂ ਤੁਹਾਨੂੰ ਕੀ ਰਾਸਤਾ ਦੱਸ ਸਕਦਾ ਤੁਸੀਂ ਕਿਸੇ ਹੋਰ ਤੋਂ ਰਾਹ ਪੁਛ ਲਵੋ | ਤਾਂ ਸਰਕਾਰ ਨੇ ਕੇਹਾ ਤੂੰ ਵੀ ਤਾਂ ਰਾਸਤਾ ਦਸ ਸਕਦਾ ਹੈ ਚਲ ਸਾਨੂੰ ਇਸ਼ਾਰੇ ਨਾਲ ਹੀ ਦੱਸ ਦੇ ਕਿ ਅਸੀਂ ਕਿਸ ਪਾਸੇ ਵੱਲ ਜਾਈਏ, ਤਾਂ ਬਾਬਾ ਬੁਧੂ ਸ਼ਾਹ ਜੀ ਨੇ ਬੈਠੇ - ਬੈਠੇ ਆਪਣੀ ਬਾਹ ਚੁੱਕ ਕੇ ਇਸ਼ਾਰੇ ਨਾਲ ਰਾਹ ਦੱਸ ਦਿਤਾ | ਲੱਖਦਾਤਾ ਪੀਰ ਜੀ ਨੇ ਕਿਹਾ ਕਿ ਇਸ ਤਰ੍ਹਾਂ ਨਹੀ, ਆਪਣੀ ਜਗ੍ਹਾ ਤੇ ਖੜੇ ਹੋ ਕੇ ਦਸੋ , ਤਾਂ ਬਾਬਾ ਬੁਧੂ ਸ਼ਾਹ ਜੀ ਨੇ ਕੇਹਾ ਠੀਕ ਹੈ ਜਨਾਬ ਜੋ ਤੁਹਾਡੀ ਇਛਾ | ਬਾਬਾ ਬੁਧੂ ਸ਼ਾਹ ਜੇ ਬੜੀ ਹਿਮਤ ਕਰ ਕੇ ਆਪਣੀ ਜਗ੍ਹਾ ਤੇ ਖੜੇ ਹੋ ਗਏ ਤੇ ਜੀਦਾਂ ਹੀ ਉਨ੍ਹਾਂ ਨੇ ਸਰਦਾਰਾਂ ਵਾਲੀ ਮਾਨਸਾ ਵੱਲ ਆਪਣੀ ਸਜੀ ਬਾਹ ਚੂਕ ਕੇ ਇਸ਼ਾਰਾ ਕੀਤਾ ਤੇ ਕੀ ਦੇਖਦੇ ਨੇ ਕੀ ਉਨ੍ਹਾਂ ਨੂੰ ਸਰਦਾਰਾਂ ਵਾਲੀ ਮਾਨਸਾ ਪਿੰਡ ਦਿਖਾਈ ਦੇਣ ਲੱਗ ਪਿਆ, ਇਕ ਪਲ ਵਾਸਤੇ ਤਾਂ ਬਾਬਾ ਬੁਧੂ ਸ਼ਾਹ ਜੀ ਹੈਰਾਨ ਹੋ ਗਏ ਤੇ ਜਿਸ ਤਰ੍ਹਾ ਉਨ੍ਹਾਂ ਨੇ ਲੱਖਦਾਤਾ ਪੀਰ ਜੀ ਨੂੰ ਆਪਣੀ ਕੱਕੀ ਘੋੜੀ ਤੇ ਸਵਾਰ ਦੇਖਿਆ ਤਾਂ ਪੈਰਾਂ ਵਿੱਚ ਡਿਘ ਪਏ ਤੇ ਲੱਖਦਾਤਾ ਪੀਰ ਜੀ ਦਾ ਲੱਖ - ਲੱਖ ਸ਼ੁਕਰ ਕਰਨ ਲਗੇ | ਤਾਂ ਉਸ ਵੇਲੇ ਲੱਖਦਾਤਾ ਪੀਰ ਜੀ ਨੇ ਵਚਨ ਕੀਤਾ ਕੇ ਬੁਧੂ ਸ਼ਾਹ ਜੀ ਤੁਸੀਂ ਇਸ ਜਗ੍ਹਾ ਤੇ ਬੈਠ ਕੇ ਸਾਡੀ ਭਗਤੀ ਕਰੋ, ਕੋਈ ਸਮਾਂ ਆਏ ਗਾ, ਇਸੇ ਥਾਂ ਤੇ ਸਾਡਾ ਦਰਬਾਰ ਬਣੇ ਗਾ ਤੇ ਇਸੇ ਜਗ੍ਹਾ ਤੇ ਸਾਡੇ ਮੇਲੇ ਲਗਿਆ ਕਰਨ ਗੇ , ਸੰਗਤਾਂ ਦੀਆਂ ਮਨੋ - ਕਾਮਨਾਵਾਂ ਪੂਰੀਆਂ ਹੋਇਆ ਕਰਨ ਗੀਆ ਤੇ ਓਹ ਆਪਣੀਆਂ ਸੁਖਾਂ ਇਸ ਦਰਬਾਰ ਤੇ ਪੂਰੀਆਂ ਕਰਨ ਵਾਸਤੇ ਆਇਆ ਕਰਨਗੀਆਂ |
ਅੱਜ ਲੱਖਦਾਤਾ ਪੀਰ ਸਚੀ ਸਰਕਾਰ ਦੇ ਵਚਨ ਪੂਰੇ ਹੋਏ ਤੇ ਅੱਜ ਇਸ ਦਰਬਾਰ ਤੇ ਲੱਖਦਾਤਾ ਪੀਰ ਜੀ ਦੇ ਮੇਲੇ ਲਗਦੇ ਹਨ ਤੇ ਸੰਗਤਾਂ ਦੇਸ਼ਾਂ - ਪਰਦੇਸਾਂ ਤੋ ਨਤ - ਮਸਤਕ ਹੋਣ ਤੇ ਹਾਜ਼ਰੀਆਂ ਲੱਗਵਾਂ ਵਾਸਤੇ ਦਰਬਾਰ ਤੇ ਪਹੁੰਚਦਿਆਂ ਹਨ |
ਜੈਕਾਰਾ ਲੱਖਦਾਤਾ ਪੀਰ ਜੀ ਦਾ |
ਬੋਲ ਸੱਚੇ ਦਰਬਾਰ ਕੀ ਜੈ ||