ਲੱਖਦਾਤਾ ਜੀ ਦੀ ਮੁਰੀਦ ਦਾਨੀ ਜੱਟੀ

Lakh Data Ji & Daani Jatti ਲੱਖਦਾਤਾ ਜੀ ਦੇ ਮੁਰੀਦਾਂ ਵਿੱਚ ਦਾਨੀ ਜੱਟੀ ਦਾ ਨਾਮ ਬੜੇ ਅਦਬ ਨਾਲ ਲਿਆ ਜਾਂਦਾ ਹੈ, ਦਾਨੀ ਜੱਟੀ ਬਚਪਨ ਤੋਂ ਹੀ ਲੱਖਦਾਤਾ ਜੀ ਦੀ ਬੜੀ ਸੇਵਾ ਕਰਿਆ ਕਰਦੀ ਸੀ ਤੇ ਉਸ ਦਾ ਵਿਸ਼ਵਾਸ ਲੱਖਦਾਤਾ ਜੀ ਵਿੱਚ ਬਹੁਤ ਜਿਆਦਾ ਸੀ | ਦਾਨੀ ਜੱਟੀ ਆਪਣੇ ਮਾਂ - ਬਾਪ ਨਾਲ ਪਿੰਡ ਲਾਦੇਕੀ ਵਿੱਚ ਰਿਹੰਦੀ ਸੀ | ਉਸਦੇ ਮਾਪੇ ਲੱਖ ਦਾਤਾ ਜੀ ਦੇ ਬੜੇ ਮੁਰੀਦ ਸਨ | ਉਹ ਜਦੋ ਵੀ ਲੱਖਦਾਤਾ ਜੀ ਦੇ ਦਰਬਾਰ ਜਾਂਦੇ ਤੇ ਦਾਨੀ ਨੂੰ ਵੀ ਨਾਲ ਹੀ ਲੈ ਜਾਂਦੇ, ਹੋਲੀ - ਹੋਲੀ ਦਾਨੀ ਵੱਡੀ ਹੋਣ ਲਗੀ | ਜਦੋ ਦਾਨੀ ਵਿਆਹ ਯੋਗ ਹੋਈ ਤਾਂ ਦਾਨੀ ਦਾ ਵਿਆਹ ਉਜਾਗਰ ਸਿੰਘ ਪਿੰਡ ਧੋਲੇਕੀ ਕਰ ਦਿਤਾ | ਦਾਨੀ ਦਾ ਸੋਹਰਾ ਪਰਿਵਾਰ ਲੱਖਦਾਤਾ ਜੀ ਨੂੰ ਨਹੀ ਮਨਦਾ ਸੀ ਤੇ ਉਹ ਦਾਨੀ ਨੂੰ ਵੀ ਲੱਖਦਾਤਾ ਜੀ ਦੀ ਪੂਜਾ ਕਰਨ ਤੋਂ ਰੋਕਣ ਲਗੇ | ਦਾਨੀ ਲੱਖ ਦਾਤਾ ਜੀ ਦੀ ਪੂਜਾ ਕਰਨੋ ਨਾ ਹਟੀ, ਉਹ ਨਿਆਜ਼, ਚੂਰਮਾ, ਕਨਕ ਦੇ ਰੋੜੇ ਬਣਾਉਂਦੀ ਮੱਥੇ ਟੇਕਦੀ ਤੇ ਪ੍ਰਸ਼ਾਦ ਵੰਡਦੀ | ਦਾਨੀ ਦਾ ਸੋਹਰਾ ਪਰਿਵਾਰ ਤੇ ਪਤੀ ਉਜਾਗਰ ਸਿੰਘ ਵੀ ਦਾਨੀ ਨੂੰ ਮਨਾ ਕਰਦੇ ਕੀ ਤੂੰ ਮੁਸਲਮਾਨ ਦੀ ਪੂਜਾ ਨਾ ਕਰ ਜਿੱਥੇ ਅਸੀਂ ਜਾਂਦੇ ਹਾਂ ਜਿਸ ਨੂੰ ਅਸੀਂ ਮੰਦੇ ਹਾਂ ਤੂੰ ਵੀ ਉਨ੍ਹਾਂ ਦੀ ਹੀ ਪੂਜਾ ਕਰ, ਦਾਨੀ ਨੇ ਬੜੇ ਅਦਬ ਨਾਲ ਜਵਾਬ ਦਿਤਾ ਕੀ ਮੈਂ ਸਾਰੇ ਗੁਰੂ-ਪੀਰਾਂ ਦਾ ਸਭ ਧਰਮਾਂ ਦਾ ਸਤਿਕਾਰ ਕਰਦੀ ਹਾਂ ਪਰ ਮੇਰਾ ਵਿਸ਼ਵਾਸ ਤਾਂ ਸਿਰਫ ਲੱਖਦਾਤਾ ਪੀਰ ਜੀ ਦੇ ਵਿੱਚ ਹੈ, ਉਨ੍ਹਾਂ ਤੋ ਇਲਾਵਾ ਮੈਂ ਕਿਸੇ ਨੂੰ ਆਪਣਾ ਗੁਰੂ ਨਹੀ ਮੰਨ ਸਕਦੀ | ਇੱਸ ਗੱਲ ਨੂੰ ਲੈ ਕੇ ਸਾਰਾ ਪਰਿਵਾਰ ਦਾਨੀ ਨੂੰ ਬਹੁਤ ਤੰਗ ਕਰਨ ਲੱਗਾ |

ਇੱਕ ਦਿਨ ਦਾਨੀ ਆਪਣੇ ਵੇਹੜੇ ਵਿੱਚ ਝਾੜੂ ਮਾਰ ਰਹੀ ਸੀ ਤੇ ਕੀ ਦੇਖਿਆ ਕੀ ਵੇਹੜੇ ਵਿੱਚ ਇਕ ਤੰਦੀਰਾ (ਗਲੇ ਦਾ ਹਾਰ) ਪਿਆ ਹੈ | ਦਾਨੀ ਨੇ ਤੰਦੀਰਾ ਚੁਕਿਆ ਤੇ ਆਪਣੀ ਸੱਸ ਨੂੰ ਆਵਾਜ ਮਾਰੀ ਕੀ ਬੇਬੇ ਜੀ ਇਹ ਵੇਹੜੇ ਵਿੱਚ ਇਕ ਤੰਦੀਰਾ ਪਿਆ ਹੈ ਪਤਾ ਨਹੀ ਕਿਸ ਦਾ ਹੈ | ਐਨਾ ਸੁਣਦੇ ਸਾਰ ਹੀ ਦਾਨੀ ਦੀ ਸੱਸ ਵੇਹੜੇ ਵੱਲ ਭੱਜੀ ਆਈ ਤੇ ਦਾਨੀ ਤੋ ਤੰਦੀਰਾ ਖੋਹ ਲਿਆ ਤੇ ਕਿਹਾ ਦਾਨੀਏ ਤੂੰ ਇਹ ਕੀ ਕੀਤਾ, ਇਹ ਤਾਂ ਮੇਰੇ ਵਿਆਹ ਦਾ ਹੈ ਜੋ ਮੈਨੂੰ ਦਹੇਜ ਵਿੱਚ ਮਿਲਿਆ ਸੀ ਤੇ ਤੂੰ ਇਸ ਨੂੰ ਚੋਰੀ ਕਰ ਲਿਆ | ਦਾਨੀ ਨੇ ਕਿਹਾ ਬੇਬੇ ਜੀ ਮੈਂ ਚੋਰੀ ਨਹੀ ਕੀਤਾ ਮੈਂ ਤਾਂ ਵੇਹੜੇ ਵਿੱਚ ਝਾੜੂ ਮਾਰ ਰਹੀ ਸੀ ਤੇ ਮੈਨੂੰ ਵੇਹੜੇ ਵਿੱਚ ਪਿਆ ਮਿਲਿਆ ਹੈ | ਦਾਨੀ ਦੀ ਸੱਸ ਨੇ ਤੰਦੀਰਾ ਆਪਣੇ ਗਲੇ ਵਿੱਚ ਪਾ ਲਿਆ ਤੇ ਕਿਹਣ ਲੱਗੀ ਕੀ ਸਾਰੀ ਉਮਰ ਤਾਂ ਮੈਂ ਇਸ ਨੂੰ ਨਹੀ ਪਿਹਨਿਆ ਚਲੋ ਅੱਜ ਤਾਂ ਪਾ ਕੇ ਦੇਖ ਲਵਾਂ | ਜਿਸ ਵੇਲੇ ਦਾਨੀ ਦੀ ਸੱਸ ਨੇ ਤੰਦੀਰਾ ਗਲੇ ਵਿੱਚ ਪਾਇਆ ਤਾਂ ਤੰਦੀਰਾ ਸੱਪ ਬਣ ਗਿਆ | ਗਲ ਵਿੱਚ ਪਿਆ ਸੱਪ ਦੇਖ ਕੇ ਦਾਨੀ ਦੀ ਸੱਸ ਰੋਲਾ ਪਾਉਣ ਲੱਗੀ ਤੇ ਉਸ ਦੀਆਂ ਚੀਕਾਂ ਸੁਣ ਕੇ ਸਾਰਾ ਪਰਿਵਾਰ ਤੇ ਆਂਡ-ਗਵਾਂਡ ਦੇ ਲੋਗ ਇੱਕਠੇ ਹੋ ਗਏ | ਸਾਰੇ ਰੱਬ ਨੂੰ ਯਾਦ ਕਰਨ ਲੱਗੇ, ਅਖੀਰ ਦਾਨੀ ਦੀ ਸੱਸ ਨੇ ਦਾਨੀ ਨੂੰ ਕਿਹਾ ਕੀ ਦਾਨੀਏ ਆਪਣੇ ਪੀਰ ਲੱਖਦਾਤਾ ਜੀ ਨੂੰ ਯਾਦ ਕਰ ਉਹ ਮੇਰੀ ਸਹਾਇਤਾ ਜਰੁਰ ਕਰਨਗੇ, ਮੈਂ ਝੂਠ ਬੋਲਿਆ ਸੀ ਅਸਲ ਵਿੱਚ ਇਹ ਤੰਦੀਰਾ ਮੇਰਾ ਨਹੀ ਹੈ, ਇਹ ਗੱਲ ਸੁਣਦਿਆ ਦਾਨੀ ਨੇ ਕਿਹਾ ਬੇਬੇ ਜੇ ਤੇਰਾ ਕਸੂਰ ਹੈ ਤੇ ਤੂੰ ਆਪਣਾ ਕਸੂਰ ਮੰਨਦੀ ਹੈ ਤਾਂ ਤੂੰ ਲੱਖਦਾਤਾ ਜੀ ਨੂੰ ਆਪੇ ਯਾਦ ਕਰ ਸ਼ਾਇਦ ਤੂੰ ਬਚ ਜਾਵੇ | ਦਾਨੀ ਦੀ ਸੱਸ ਪੀਰ ਲੱਖਦਾਤਾ ਜੀ ਨੂੰ ਰੋ -ਰੋ ਕੇ ਤੇ ਉੱਚੀ - ਉੱਚੀ ਅਵਾਜਾ ਮਾਰਨ ਲੱਗੀ | ਆਪਣੀ ਸੱਸ ਨੂੰ ਰੋਂਦਿਆ ਦੇਖ ਕੇ ਦਾਨੀ ਤੋਂ ਰਿਹਾ ਨਾ ਗਿਆ ਤੇ ਉਸਨੇ ਆਪਣੇ ਪੀਰ ਲੱਖਦਾਤਾ ਜੀ ਦੇ ਅੱਗੇ ਫਰਿਆਦ ਕੀਤੀ | ਇਹ ਸਾਰਾ ਖੇਲ ਤਾਂ ਪੀਰ ਲੱਖਦਾਤਾ ਜੀ ਦਾ ਰਚਿਆ ਹੋਇਆ ਸੀ ਤਾਂ ਉਸੇ ਵੇਲੇ ਪੀਰ ਜੀ ਦੀ ਰਹਿਮਤ ਹੋਈ ਤੇ ਦਾਨੀ ਦੀ ਸੱਸ ਦੇ ਗਲੇ ਵਿੱਚ ਨਾ ਸੱਪ ਰਿਹਾ ਤੇ ਨਾਂ ਤੰਦੀਰਾ ਰਿਹਾ | ਐਨਾ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਤੇ ਸਾਰੇ ਲੋਕ ਦਾਨੀ ਨੂੰ ਚੰਗੀ ਸਮਝਣ ਲੱਗੇ ਤੇ ਦਾਨੀ ਦੀ ਸੱਸ ਨੂੰ ਦਾਨੀ ਨੂੰ ਕਿਹਾ ਦਾਨੀਏ ਅੱਜ ਤੂੰ ਮੈਨੂ ਬਚਾ ਲਿਆ ਤੇਰਾ ਮੈਂ ਤੇਰਾ ਸ਼ੁਕਰੀਆ ਕਿਵੇ ਕਰਾਂ, ਤੂੰ ਬਹੁਤ ਚੰਗੀ ਹੈ |

ਦਾਨੀ ਦੀ ਸੱਸ ਦਾਨੀ ਨੂੰ ਉਪਰਲੇ ਮੰਨੋ ਤਾਂ ਬੜੀ ਚੰਗੀ ਕਿਹੰਦੀ ਪਰ ਮੰਨ ਵਿੱਚ ਉਸਨੂੰ ਮਾੜਾ ਸਮਝਦੀ ਤੇ ਈਰਖਾ ਰਖਦੀ ਸੀ, ਸਾਰੇ ਉਸਨੂੰ ਜਾਦੂਗਰਨੀ ਤੇ ਔਨਤਰੀ (ਬੇ-ਓਲਾਦ) ਕਹਿੰਦੇ, ਦਾਨੀ ਦਾ ਜੀਨਾ ਉਸਦੀ ਸੱਸ ਨੇ ਬੜਾ ਮੁਸ਼ਕਿਲ ਕਰ ਦਿਤਾ | ਇਕ ਦਿਨ ਤੰਗ ਆ ਕੇ ਦਾਨੀ ਸ਼ਮਸ਼ਾਨ ਘਾਟ ਜਾ ਕੇ ਬੈਠ ਗਈ ਤੇ ਆਪਣੇ ਪੀਰ ਲੱਖਦਾਤਾ ਜੀ ਨੂੰ ਯਾਦ ਕਰਨ ਲੱਗੀ ਤੇ ਫਰਿਆਦ ਕਰਨ ਲੱਗੀ ਕੀ " ਹੇ ਮੇਰੇ ਸੱਚਿਆ ਪੀਰਾ ਲੋਕ ਤਾਂ ਮਾਰਨ ਤੋਂ ਬਾਅਦ ਇੱਥੇ ਆਓਂਦੇ ਹਨ ਦੇਖ ਮੈਂ ਜਿੰਦੇ - ਜੀ ਇੱਥੇ ਆ ਗਈ ਹਾਂ ਹੋ ਸਕੇ ਤਾਂ ਮੇਰੀ ਜਾਨ ਲੈ ਲਾ ਤੇ ਮੈਨੂੰ ਇਸ ਜਨਮ ਤੋਂ ਛੁਟਕਾਰਾ ਦੇ ਦੇ " | ਉਸਦੀ ਦਰਦ ਭਰੀ ਫਰਿਆਦ ਸੁਣ ਕੇ ਪੀਰ ਲੱਖਦਾਤਾ ਜੀ ਪਰਗਟ ਹੋਏ ਤੇ ਦਾਨੀ ਨੂੰ ਕਿਹਣ ਲੱਗੇ ਹੋਇਆ ਦਾਨੀਏ ਤੂੰ ਕਿਓਂ ਰੋ ਰਹੀ ਹੈ - ਪਿਹਲਾਂ ਤਾਂ ਆਪਣੇ ਸਾਹਮਣੇ ਪੀਰ ਲੱਖਦਾਤਾ ਜੀ ਨੂੰ ਦੇਖ ਕੇ ਦਾਨੀ ਘਬਰਾ ਗਈ ਤੇ ਫਿਰ ਸੰਭਲ ਕੇ ਆਪਣੇ ਮੁਰਸ਼ਿਦ ਲੱਖਦਾਤਾ ਜੀ ਨੂੰ ਸਲਾਮ ਕੀਤੀ ਤੇ ਰੋਂਦਿਆ ਹੋਇਆ ਦੋਵੇਂ ਹੱਥ ਜੋੜ ਕੇ ਫਰਿਆਦ ਕਰਨ ਲੱਗੀ "ਦਾਤਾ ਜੀ ਮੈਂ ਬਹੁਤ ਦੁਖੀ ਹਾਂ ਸਾਰੇ ਮੇਰੇ ਪਿੱਛੇ ਪਏ ਹੋਏ ਨੇ ਮੇਰੇ ਸੋਹਰੇ ਮੈਨੂੰ ਬਹੁਤ ਮਾੜਾ ਬੋਲਦੇ ਹਨ ਤੇ ਮੈਨੂੰ ਔਨਤਰੀ ਕਿਹ ਕੇ ਬਹੁਤ ਦੁਖੀ ਕਰਦੇ ਹਨ, ਦਾਤਾ ਜੀ ਮੇਰੇ ਤੇ ਮੇਹਰ ਕਰੋ ਯਾਂ ਤਾਂ ਮੈਨੂ ਮੋਤ ਦੇ ਦੋ ਯਾਂ ਫਿਰ ਇੱਕ ਲਾਲ (ਪੁੱਤਰ) ਦੀ ਦਾਤ ਬਖਸ਼ੋ " | ਪੀਰ ਲੱਖਦਾਤਾ ਜੀ ਨੇ ਦਾਨੀ ਨੂੰ ਕਿਹਾ ਦਾਨੀ ਅਸੀਂ ਤੇਰੀ ਸੱਚੀ ਸ਼ਰਧਾ ਤੋਂ ਬਹੁਤ ਖੁਸ਼ ਹਾਂ ਤੇ ਖੁਸ਼ ਹੋ ਕੇ ਤੈਨੂੰ ਵਰਦਾਨ ਦੇਂਦੇ ਹਾਂ ਕੀ ਤੇਰੇ ਇੱਕ ਪੁੱਤਰ ਹੋਵੇਗਾ, ਪਰ ਯਾਦ ਰੱਖੀ ਪੁੱਤਰ ਹੋਣ ਤੇ ਸਾਡੇ ਵਢੇ ਪੀਰ ਨਿਗਾਹੇ ਤੇ ਜਾ ਕੇ ਪੁੱਤਰ ਦਾ ਮੱਥਾ ਜਰੁਰ ਟਿਕਵਾ ਦੇਵੀ ਤੇ ਢੋਲ ਵਾਲੇ ਭਰਾਈ ਨੂੰ ਬੁਲਾ ਕੇ ਟਾਹਰ ਲਵਾ ਦੇਵੀ ਤੇ ਭੁੱਲੀ ਨਾ | ਐਨਾ ਵਚਨ ਕਰ ਕੇ ਲੱਖਦਾਤਾ ਜੀ ਅਲੋਪ ਹੋ ਗਏ ਤੇ ਦਾਨੀ ਵੀ ਖੁਸ਼ੀ - ਖੁਸ਼ੀ ਘਰ ਨੂੰ ਵਾਪਿਸ ਮੁੜ ਆਈ |

ਸਮਾਂ ਆਉਣ ਤੇ ਦਾਨੀ ਨੇ ਬੜੇ ਸੋਹਣੇ ਬੱਚੇ (ਪੁੱਤਰ) ਨੂੰ ਜਨਮ ਦਿਤਾ | ਥੋੜੇ ਸਮੇਂ ਬਾਅਦ ਦਾਨੀ ਨੇ ਆਪਣੇ ਸਹੁਰੇ ਪਰਿਵਾਰ ਨੂੰ ਕਿਹਾ ਕੀ ਮੈਂ ਪੀਰ ਨਿਗਾਹੇ ਕਾਕੇ ਨੂੰ ਲੈ ਕੇ ਮਥਾ ਟੇਕਣ ਜਾਣਾ ਹੈ ਤੇ ਦਾਨੀ ਦੇ ਸਹੁਰਿਆ ਨੇ ਸਾਫ਼ ਮਨਾ ਕਰ ਦਿਤਾ ਤੇ ਕਿਹਾ ਜਿੱਥੇ ਅਸੀਂ ਜਾਂਦੇ ਹਾਂ ਅਸੀਂ ਤਾਂ ਉੱਥੇ ਹੀ ਜਾਣਾ ਹੈ ਹੋਰ ਅਸੀਂ ਕੀਤੇ ਵੀ ਨਾ ਤੇ ਜਾਣਾ ਹੈ ਤੇ ਨਾ ਜਾਣ ਦੇਣਾ ਹੈ | ਇਸ ਗੱਲ ਨੂੰ ਲੈ ਕੇ ਘਰ ਵਿੱਚ ਲੜਾਈ ਰਿਹਣ ਲੱਗੀ ਤੇ ਇਕ ਦਿਨ ਦਾਨੀ ਨੇ ਆਪਣੇ ਘਰਵਾਲੇ ਉਜਾਗਰ ਸਿੰਘ ਨੂੰ ਕਿਹਾ ਇਨ੍ਹ੍ਹਾਂ ਨੇ ਤਾਂ ਇੱਸੇ ਤਰ੍ਹਾ ਕਰੀ ਜਾਣਾ ਹੈ ਤੂੰ ਦਸ ਮੇਰੇ ਨਾਲ ਵਡੇ ਪੀਰ ਨਿਗਾਹੇ ਮਥਾ ਟੇਕਣ ਵਾਸਤੇ ਚਲੇਗਾ | ਦਾਨੀ ਦੇ ਪਤੀ ਨੇ ਕਿਹਾ ਠੀਕ ਹੈ ਜਦੋਂ ਕਹੇ ਉਦੋ ਚਲ ਪਵਾਗੇ ਤਾਂ ਦਾਨੀ ਨੇ ਖੁਸ਼ੀ ਨਾਲ ਕਿਹਾ ਠੀਕ ਹੈ ਅਸੀਂ ਤਾਂ ਉਜਾਗਰ ਸਿੰਘ ਦੇ ਮੂਹੋਂ ਨਿਕਲਿਆ ਕੇ 21 ਮੋਹਰਾ ਚੜਾ ਦੇਵਾਗੇ | ਸਮਾਂ ਆਇਆ ਸਾਰੀਆਂ ਤਿਆਰੀਆਂ ਹੋ ਗਈਆਂ ਲੱਖਦਾਤਾ ਜੀ ਦਾ ਝੰਡਾ, ਚੂਰਮਾ ਤਿਆਰ ਕੀਤਾ ਗਿਆ ਜਦੋਂ ਤੁਰਨ ਲੱਗੇ ਤਾਂ ਉਜਾਗਰ ਸਿੰਘ ਦੀ ਮਾਂ ਨੇ ਉਸ ਨੂੰ ਕਮਰੇ ਅੰਦਰ ਬੁਲਾ ਕੇ ਕਿਹਾ ਪੁੱਤ ਦਾਨੀ ਤਾਂ ਪਾਗਲ ਹੈ ਤੂੰ 21 ਮੋਹਰਾਂ ਦੇ ਬਦਲੇ 7 ਮੋਹਰਾ ਚੜਾ ਦੇਵੀ ਤੇ ਦਾਨੀ ਨੂੰ ਪਤਾ ਨਾ ਲੱਗੇ ਖਿਆਲ ਰੱਖੀ | ਦਾਨੀ ਆਪਣੇ ਪੁੱਤਰ ਤੇ ਪਤੀ ਉਜਾਗਰ ਸਿੰਘ ਦੇ ਨਾਲ ਖੁਸ਼ੀ - ਖੁਸ਼ੀ ਘਰੋਂ ਆਪਣੇ ਪੀਰ ਲੱਖਦਾਤਾ ਜੀ ਦੇ ਦਰਬਾਰ ਵੱਡੇ ਪੀਰ ਨਿਗਾਹੇ ਵੱਲ ਨੂੰ ਤੁਰ ਪਈ | ਦਾਨੀ ਬਹੁਤ ਖੁਸ਼ ਸੀ ਕੀ ਅੱਜ ਆਪਣੇ ਪੀਰ ਜੀ ਦੇ ਦਵਾਰੇ ਜਾ ਰਹੀ ਹੈ ਪਰ ਉਸ ਨੂੰ ਕੀ ਪਤਾ ਸੀ ਕੀ ਉਸਦੇ ਪਤੀ ਦੇ ਦਿਲ - ਦਿਮਾਗ ਦੇ ਵਿੱਚ ਤਾਂ ਚਲਾਕੀ, ਧੋਖਾ ਤੇ ਖੋਟ ਭਰੀ ਹੋਈ ਹੈ | ਚਲਦਿਆ - ਚਲਦਿਆ ਜਦੋਂ ਉਹ ਨਿਗਾਹੇ ਤੋਂ ਥੋੜੀ ਦੁਰ ਰਹ ਗਏ ਤਾਂ ਦਾਨੀ ਨੇ ਮਿਹਸੂਸ ਕੀਤਾ ਕੀ ਕਾਕਾ ਤਾਂ ਹਿਲਦਾ - ਡੁਲਦਾ ਹੀ ਨਹੀ ਤੇ ਨਾ ਹੀ ਸੂਰਤ ਕਰਦਾ ਪਿਆ ਹੈ ਜਦੋ ਦਾਨੀ ਨੇ ਧਿਆਨ ਨਾਲ ਦੇਖਿਆ ਤਾਂ ਦਾਨੀ ਦੇ ਹੋਸ਼ ਉੱਡ ਗਏ ਕੀ ਦੇਖਿਆ ਕੀ ਉਸਦੇ ਪੁੱਤਰ ਦੀ ਤਾਂ ਮੋਤ ਹੋ ਚੁੱਕੀ ਹੈ | ਦਾਨੀ ਕੁਝ ਨਹੀ ਬੋਲੀ ਤੇ ਮੰਨ ਹੀ ਮੰਨ ਆਪਣੇ ਪੀਰ ਲੱਖਦਾਤਾ ਜੀ ਨੂੰ ਯਾਦ ਕਰੀ ਜਾ ਰਹੀ ਹੈ ਤੇ ਤੁਰੀ ਜਾ ਰਹੀ ਹੈ | ਤਾਂ ਉਸੇ ਵੇਲੇ ਦਾਨੀ ਦੇ ਪਤੀ ਉਜਾਗਰ ਸਿੰਘ ਨੇ ਦਾਨੀ ਨੂੰ ਕਿਹਾ ਕੀ ਦਾਨੀਏ ਕਾਕਾ ਮੈਨੂੰ ਫੜਾ ਦੇ ਤੂੰ ਥੱਕ ਗਈ ਹੋਵੇਗੀ ਤਾਂ ਦਾਨੀ ਨੇ ਕਿਹਾ ਕੋਈ ਗੱਲ ਨਹੀ ਮੈਂ ਠੀਕ ਹਾਂ ਤੁਸੀਂ ਚਲਦੇ ਚੱਲੋ - "ਕਾਕਾ ਕਿਵੇਂ ਫੜਾਂਦੀ ਕਾਕੇ ਦੀ ਤਾਂ ਮੋਤ ਹੋ ਚੁੱਕੀ ਸੀ ਤੇ ਦਾਨੀ ਨੂੰ ਡਰ ਸੀ ਕੀ ਕੀਤੇ ਉਸਦਾ ਘਰਵਾਲਾ ਉਸਦੇ ਪੀਰ ਲੱਖਦਾਤਾ ਜੀ ਨੂੰ ਮਾੜੇ ਵਚਨ ਬੋਲੇਗਾ ਤੇ ਕਹੇਗਾ ਜੇ ਬੱਚਾ ਲੈਣਾ ਹੀ ਸੀ ਤੇ ਦਿਤਾ ਕਿਓਂ | ਇਹੀਂ ਸੋਚਾਂ ਵਿੱਚ ਡੂਬੀ ਦਾਨੀ ਤੁਰੀ ਜਾ ਰਹੀ ਹੈ ਤੇ ਅਖੀਰ ਉਹ ਪੀਰ ਨਿਗਾਹੇ ਪਹੁੰਚ ਗਏ | ਦਾਨੀ ਦੇ ਘਰਵਾਲੇ ਦੇ ਮੰਨ ਵਿੱਚ ਸ਼ੈਤਾਨੀ ਸੀ ਉਸਨੇ ਸੋਚਿਆ ਕੀ ਅਗਰ ਮੈਂ ਦਾਨੀ ਦੇ ਨਾਲ ਮੱਥਾ ਟੇਕਣ ਵਾਸਤੇ ਗਿਆ ਤਾਂ 21 ਮੋਹਰਾਂ ਚ੍ੜਾਨਿਆ ਪੈਣ ਗਿਆ ਤੇ ਇਹ ਸੋਚ ਕੇ ਉਸਨੇ ਦਾਨੀ ਨੂੰ ਕਿਹਾ, ਦਾਨੀਏ ਪਿਹਲਾ ਮੈਂ ਮੱਥਾ ਟੇਕ ਆਉਂਦਾ ਹਾਂ ਤੇ ਤੂੰ ਕਾਕੇ ਨੂੰ ਲੈ ਕੇ ਬਾਅਦ ਵਿੱਚ ਮੱਥਾ ਟੇਕ ਆਵੀਂ, ਦਾਨੀ ਨੇ ਕਿਹਾ ਠੀਕ ਹੈ | ਉਜਾਗਰ ਸਿੰਘ ਲੱਖਦਾਤਾ ਜੀ ਦਾ ਝੰਡਾ ਤੇ ਪ੍ਰਸ਼ਾਦ ਲੈ ਕੇ ਦਰਬਾਰ ਦੇ ਅੰਦਰ ਮੱਥਾ ਟੇਕਣ ਵਾਸਤੇ ਚਲਾ ਗਿਆ, ਮੰਨ ਵਿੱਚ ਸੋਚਿਆ ਕੀ ਪੀਰ ਜੀ ਕਿਹੜਾ ਦੇਖਦੇ ਹਨ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਇਹ ਸੋਚ ਕੇ ਉਜਾਗਰ ਸਿੰਘ ਨੇ ਝੰਡਾ ਚੜਾ ਕੇ ਤੇ 7 ਮੋਹਰਾਂ ਰੱਖ ਦਿਤੀਆਂ ਤੇ ਮੱਥਾ ਟੇਕ ਕੇ ਬਾਹਰ ਆ ਗਿਆ | ਬਾਹਰ ਆ ਕੇ ਦਾਨੀ ਨੂੰ ਕਿਹਾ ਕੀ ਦਾਨੀਏ ਮੈਂ ਮੱਥਾ ਟੇਕ ਆਇਆ ਹਾਂ ਹੁਣ ਤੂ ਕਾਕੇ ਨੂੰ ਲੈ ਕੇ ਜਾ, ਤੇ ਮੱਥਾ ਟੇਕ ਆਵੋ | ਜਦੋਂ ਦਾਨੀ ਦਰਬਾਰ ਦੇ ਅੰਦਰ ਗਈ ਤੇ ਮਜ਼ਾਰ ਵੱਲ ਵੇਖਿਆ ਤੇ ਉੱਚੀ-ਉੱਚੀ ਰੋਣ ਲੱਗੀ ਤੇ ਫਰਿਆਦ ਕਰਨ ਲੱਗੀ " ਦਾਤਾ ਜੀ ਤੁਸੀਂ ਆਪੇ ਲਾਲ ਦੇ ਕੇ ਤੇ ਆਪੇ ਵਾਪਿਸ ਖੋਹ ਲਿਆ, ਤੁਸੀਂ ਮੇਰੇ ਨਾਲ ਇਵੇਂ ਕਿਓਂ ਕੀਤਾ, ਇਹ ਕਿਹਣਦਿਆ ਹੋਇਆ ਦਾਨੀ ਨੇ ਕਾਕੇ ਨੂੰ ਮਜ਼ਾਰ ਦੇ ਨਾਲ ਲੰਮਾਂ ਪਾ ਦਿਤਾ ਤੇ ਰੋਣ ਲੱਗੀ ਤਾਂ ਉਸੇ ਵੇਲੇ ਦਾਨੀ ਨੂੰ ਇੱਕ ਆਕਾਸ਼ਵਾਣੀ ਸੁਨਾਈ ਦਿਤੀ ਕੀ " ਦਾਨੀਏ ਅਸੀਂ ਲਾਲ ਦੇ ਕੇ ਵਾਪਿਸ ਨਹੀ ਲੈਂਦੇ ਥ੍ਹੋੜਾ ਸਬਰ ਕਰ, ਤੇਰਾ ਬੱਚਾ ਬਿਲਕੁਲ ਠੀਕ - ਠਾਕ ਹੈ ਉਹ ਮਰਿਆ ਨਹੀ ਜਿੰਦਾ ਹੈ, ਪਰ ਤੇਰੇ ਘਰਵਾਲੇ ਨੇ ਧੋਖਾ ਕੀਤਾ ਹੈ ਉਸਨੇ 21 ਮੋਹਰਾ ਸੁੱਖ ਕੇ ਚੜਾਈਆਂ ਸਿਰਫ 7, ਤੂੰ ਘਬਰਾ ਨਾ ਜਾਹ ਜਾ ਕੇ ਆਪਣੇ ਘਰਵਾਲੇ ਨੂੰ ਪੁੱਛ ਕੀ ਕਿੰਨੀਆ ਮੋਹਰਾ ਸੁਖੀਆਂ ਸੀ ਤੇ ਕਿੰਨੀਆਂ ਚੜਾਈਆਂ | ਦਾਨੀ ਦੇ ਘਰਵਾਲੇ ਦੇ ਮੰਨ ਵਿੱਚ ਸ਼ੈਤਾਨੀ ਸੀ ਉਸਨੇ ਸੋਚਿਆ ਕੀ ਅਗਰ ਮੈਂ ਦਾਨੀ ਦੇ ਨਾਲ ਮੱਥਾ ਟੇਕਣ ਵਾਸਤੇ ਗਿਆ ਤਾਂ 21 ਮੋਹਰਾਂ ਚ੍ੜਾਨਿਆ ਪੈਣ ਗਿਆ ਤੇ ਇਹ ਸੋਚ ਕੇ ਉਸਨੇ ਦਾਨੀ ਨੂੰ ਕਿਹਾ, ਦਾਨੀਏ ਪਿਹਲਾ ਮੈਂ ਮੱਥਾ ਟੇਕ ਆਉਂਦਾ ਹਾਂ ਤੇ ਤੂੰ ਕਾਕੇ ਨੂੰ ਲੈ ਕੇ ਬਾਅਦ ਵਿੱਚ ਮੱਥਾ ਟੇਕ ਆਵੀਂ, ਦਾਨੀ ਨੇ ਕਿਹਾ ਠੀਕ ਹੈ | ਉਜਾਗਰ ਸਿੰਘ ਲੱਖਦਾਤਾ ਜੀ ਦਾ ਝੰਡਾ ਤੇ ਪ੍ਰਸ਼ਾਦ ਲੈ ਕੇ ਦਰਬਾਰ ਦੇ ਅੰਦਰ ਮੱਥਾ ਟੇਕਣ ਵਾਸਤੇ ਚਲਾ ਗਿਆ, ਮੰਨ ਵਿੱਚ ਸੋਚਿਆ ਕੀ ਪੀਰ ਜੀ ਕਿਹੜਾ ਦੇਖਦੇ ਹਨ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਇਹ ਸੋਚ ਕੇ ਉਜਾਗਰ ਸਿੰਘ ਨੇ ਝੰਡਾ ਚੜਾ ਕੇ ਤੇ 7 ਮੋਹਰਾਂ ਰੱਖ ਦਿਤੀਆਂ ਤੇ ਮੱਥਾ ਟੇਕ ਕੇ ਬਾਹਰ ਆ ਗਿਆ | ਬਾਹਰ ਆ ਕੇ ਦਾਨੀ ਨੂੰ ਕਿਹਾ ਕੀ ਦਾਨੀਏ ਮੈਂ ਮੱਥਾ ਟੇਕ ਆਇਆ ਹਾਂ ਹੁਣ ਤੂ ਕਾਕੇ ਨੂੰ ਲੈ ਕੇ ਜਾ, ਤੇ ਮੱਥਾ ਟੇਕ ਆਵੋ | ਜਦੋਂ ਦਾਨੀ ਦਰਬਾਰ ਦੇ ਅੰਦਰ ਗਈ ਤੇ ਮਜ਼ਾਰ ਵੱਲ ਵੇਖਿਆ ਤੇ ਉੱਚੀ-ਉੱਚੀ ਰੋਣ ਲੱਗੀ ਤੇ ਫਰਿਆਦ ਕਰਨ ਲੱਗੀ " ਦਾਤਾ ਜੀ ਤੁਸੀਂ ਆਪੇ ਲਾਲ ਦੇ ਕੇ ਤੇ ਆਪੇ ਵਾਪਿਸ ਖੋਹ ਲਿਆ, ਤੁਸੀਂ ਮੇਰੇ ਨਾਲ ਇਵੇਂ ਕਿਓਂ ਕੀਤਾ, ਇਹ ਕਿਹਣਦਿਆ ਹੋਇਆ ਦਾਨੀ ਨੇ ਕਾਕੇ ਨੂੰ ਮਜ਼ਾਰ ਦੇ ਨਾਲ ਲੰਮਾਂ ਪਾ ਦਿਤਾ ਤੇ ਰੋਣ ਲੱਗੀ ਤਾਂ ਉਸੇ ਵੇਲੇ ਦਾਨੀ ਨੂੰ ਇੱਕ ਆਕਾਸ਼ਵਾਣੀ ਸੁਨਾਈ ਦਿਤੀ ਕੀ " ਦਾਨੀਏ ਅਸੀਂ ਲਾਲ ਦੇ ਕੇ ਵਾਪਿਸ ਨਹੀ ਲੈਂਦੇ ਥ੍ਹੋੜਾ ਸਬਰ ਕਰ, ਤੇਰਾ ਬੱਚਾ ਬਿਲਕੁਲ ਠੀਕ - ਠਾਕ ਹੈ ਉਹ ਮਰਿਆ ਨਹੀ ਜਿੰਦਾ ਹੈ, ਪਰ ਤੇਰੇ ਘਰਵਾਲੇ ਨੇ ਧੋਖਾ ਕੀਤਾ ਹੈ ਉਸਨੇ 21 ਮੋਹਰਾ ਸੁੱਖ ਕੇ ਚੜਾਈਆਂ ਸਿਰਫ 7, ਤੂੰ ਘਬਰਾ ਨਾ ਜਾਹ ਜਾ ਕੇ ਆਪਣੇ ਘਰਵਾਲੇ ਨੂੰ ਪੁੱਛ ਕੀ ਕਿੰਨੀਆ ਮੋਹਰਾ ਸੁਖੀਆਂ ਸੀ ਤੇ ਕਿੰਨੀਆਂ ਚੜਾਈਆਂ | ਦਾਨੀ ਨੂੰ ਦਰਬਾਰ ਵਿੱਚੋਂ ਇੱਕਲੀ ਬਾਹਰ ਆਂਦਿਆ ਦੇਖ ਕੇ ਉਸਦੇ ਪਤੀ ਨੇ ਦਾਨੀ ਤੋਂ ਪੁੱਛਿਆ ਕੀ ਦਾਨੀਏ ਤੂੰ ਇੱਕਲੀ ਆਈਂ ਹੈ ਕਾਕਾ ਕਿੱਥੇ ਹੈ ਉਸਨੂੰ ਨਹੀ ਲੈ ਕੇ ਆਈ, ਤਾਂ ਦਾਨੀ ਨੇ ਕਿਹਾ ਉਸਨੂੰ ਤਾਂ ਪੀਰ ਲੱਖਦਾਤਾ ਜੀ ਨੇ 14 ਮੋਹਰਾਂ ਵਿੱਚ ਰੱਖ ਲਿਆ ਹੈ, ਐਨਾ ਸੁਣਦੇ ਸਾਰ ਹੀ ਉਜਾਗਰ ਸਿੰਘ ਦੇ ਪੈਰਾਂ ਦੀ ਮਿੱਟੀ ਨਿੱਕਲ ਗਈ ਤੇ ਸੰਭਲਦਿਆ ਹੋਇਆ ਬੋਲਿਆ ਕੀ ਕਿਹਾ ਮੈਂ ਸਮਝਿਆ ਨਹੀ ਦਾਨੀਏ ਤੂੰ ਕੀ ਕਿਹ ਰਹੀ ਹੈ, ਤਾਂ ਦਾਨੀ ਨੇ ਕਿਹਾ ਤੁਸੀਂ 21 ਮੋਹਰਾਂ ਸੁੱਖ ਕੇ ਚੜਾਈਆਂ ਕਿੰਨੀਆ ਸਿਰਫ 7, ਅਗਰ ਪੁੱਤ ਚਾਹਿਦਾ ਹੈ ਤਾਂ ਮੇਹਰਬਾਨੀ ਕਰਕੇ ਜੋ ਤੇ ਲੱਖਦਾਤਾ ਜੀ ਤੋਂ ਮਾਫ਼ੀ ਮੰਗੋ ਤੇ ਬਾਕੀ ਦੀਆਂ 14 ਮੋਹਰਾਂ ਵੀ ਚੜਾਓ ਤੇ ਦਾਤਾ ਜੀ ਦੇ ਅੱਗੇ ਆਪਣਾ ਗੁਨਾਹ ਕਾਬੁਲ ਕਰੋ ਮੇਰੇ ਪੀਰ ਲੱਖਦਾਤਾ ਜੀ ਸੱਚੇ ਹਨ, ਤੁਸੀਂ ਤੇ ਤੁਹਾਡਾ ਸਾਰਾ ਪਰਿਵਾਰ ਝੂਠਾ ਹੈ | ਐਨਾ ਸੁਣਦੇ ਸਾਰ ਹੀ ਉਜਾਗਰ ਸਿੰਘ ਦੇ ਹੋਸ਼ ਉੱਡ ਗਏ ਤੇ ਉਹ ਪਾਗਲਾਂ ਵਾਂਗ ਰੋਂਦਾ ਕੁਰਲਾਂਦਾ ਹੋਇਆ ਦਰਬਾਰ ਵੱਲ ਭੱਜਿਆ ਤੇ ਬਾਕੀ ਦੀਆਂ 14 ਮੋਹਰਾ ਚੜਾ ਕੇ ਮਾਫੀਆਂ ਮੰਗਨ ਲੱਗਾ | ਉਜਾਗਰ ਸਿੰਘ ਨਾਕ ਰਗੜ ਰਿਹਾ ਹੈ ਤੇ ਆਪਣੀ ਗਲਤੀਆਂ ਦੀ ਮਾਫ਼ੀ ਮੰਗ ਰਿਹਾ ਹੈ ਤੇ ਦਾਨੀ ਵੀ ਨਾਲ ਖੜੀ ਰੋ ਰਹੀ ਹੈ | ਇਨ੍ਹ੍ਹਾਂ ਦੋਵਾਂ ਦੀ ਚੀਖ਼ ਪੁਕਾਰ ਸੁਨ ਕੇ ਪੀਰ ਲੱਖ ਦਾਤਾ ਜੀ ਨੇ ਦਾਨੀ ਦੇ ਪਤੀ ਉਜਾਗਰ ਸਿੰਘ ਨੂੰ ਬਖਸ਼ ਦਿਤਾ ਤੇ ਦਾਨੀ ਦਾ ਪੁੱਤਰ ਇਕ ਦਮ ਹਿੱਲਿਆ ਤੇ ਰੋਣ ਲੱਗਾ ਤੇ ਉਸੇ ਵੇਲੇ ਫਿਰ ਆਕਾਸ਼ਵਾਣੀ ਹੋਈ - " ਦਾਨੀਏ ਜਾਹ ਅਸੀਂ ਤੁਹਾਨੂੰ ਮਾਫ਼ ਕੀਤਾ ਤੇ ਇਸ ਕਾਕੇ ਦਾ ਨਾਮ ਪਰਾਗਾ ਰਖ ਦੇਵੀਂ ਤੇ ਅਸੀਂ ਵਚਨ ਕਰਦੇ ਹਾਂ ਕੀ ਇਸ ਬੱਚੇ ਦਾ ਨਾਮ ਦੁਨੀਆਂ ਵਿੱਚ ਰੋਸ਼ਨ ਤੇ ਰਿਹੰਦੀ ਦੁਨੀਆਂ ਤਕ ਤੇਰਾ ਨਾਮ ਵੀ ਬੜੇ ਅਦਬ ਨਾਲ ਲਿਆ ਜਾਵੇਗਾ ਹੁਣ ਤੁਸੀਂ ਜਾਓ" |

ਦਾਨੀ ਨੇ ਕਾਕੇ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ ਤੇ ਆਪਣੇ ਗੁਰੂ, ਪੀਰ ਲੱਖਦਾਤਾ ਜੀ ਦਾ ਲੱਖ - ਲੱਖ ਵਾਰ ਧੰਨਵਾਦ ਕਰਦਿਆ ਹੋਇਆ ਤਿੰਨੋਂ ਜਨ੍ਹੇ ਦਾਨੀ ਜੱਟੀ ਉਸਦਾ ਪਤੀ ਉਜਾਗਰ ਸਿੰਘ ਤੇ ਪੁੱਤਰ ਪਰਾਗਾ ਖੁਸ਼ੀ -ਖੁਸ਼ੀ ਘਰ ਵਾਪਿਸ ਆ ਗਏ |