ਇਤਿਹਾਸ ਮੀਆਂ ਰਾਣਾ ਜੀ ( ਬਸਦੇਹੜਾ )
ਇਸ ਸਥਾਨ ਦੀ ਮਹੱਤਤਾ ਇਹ ਹੈ ਕਿ
ਜਦੋਂ ਲੱਖਦਾਤਾ ਪੀਰ ਜੀ ਨਿਗਾਹੇ ਆਏ ਸੀ ਤਾਂ ਪੀਰ ਨਿਗਾਹੇ ਜਾਨ ਤੋਂ ਪਹਿਲਾਂ ਲੱਖਦਾਤਾ ਪੀਰ ਜੀ ਇਸ ਸਥਾਨ ਤੇ ਰੁਕੇ ਸੀ | ਤੇ ਉਸ ਵੇਲੇ ਇਸ ਪਿੰਡ ( ਬਸਦੇਹੜਾ ) ਵਿਚ ਪਾਣੀ ਦੀ ਬਹੁਤ ਮੁਸ਼ਕਿਲ ਸੀ ਤੇ ਲੱਖਦਾਤਾ ਪੀਰ ਜੀ ਨੇ ਇਸ ਸਥਾਨ ਤੇ ਆਪਣੇ ਮੁਬਾਰਕ ਹੱਥਾਂ ਨਾਲ ਮਿੱਟੀ ਪੁੱਟੀ ਤੇ ਜਮੀਨ ਵਿਚੋਂ ਪਾਣੀ ਆਪ ਮੁਹਾਰੇ ਜਮੀਨ ਵਿਚੋਂ ਨਿਕਲਕੇ ਵਗਣ ਲੱਗ ਪਿਆ ਤੇ ਇਕ ਬਹੁਤ ਹੀ ਵਿਸ਼ਾਲ ਤਲਾਬ ਦਾ ਰੂਪ ਧਾਰਨ ਕਰ ਲਿਆ ਜੋ ਅੱਜ ਵੀ ਇਸ ਸਥਾਨ ਤੇ ਮੌਜ਼ੂਦ ਹੈ | ਲੱਖਦਾਤਾ ਪੀਰ ਜੀ ਨੇ ਉਸ ਵੇਲੇ ਵਚਨ ਕੀਤਾ ਕਿ ਅੱਜ ਤੋਂ ਬਾਅਦ ਜਦੋਂ ਵੀ ਸਾਡੀ ਸੰਗਤ ਪੀਰ ਨਿਗਾਹੇ ਸਾਨੂੰ ਸਜਦਾ ਸਲਾਮ ਕਰਨ ਆਵੇਗੀ ਤੇ ਪੀਰ ਨਿਗਾਹੇ ਜਾਣ ਤੋਂ ਪਹਿਲਾਂ ਬਸਦੇਹੜਾ ਪਿੰਡ ਵਿਖੇ ਸਾਡੇ ਇਸ ਸਥਾਨ ਤੇ ਸਜਦਾ ਸਲਾਮ ਕਰੇਗੀ ਤੇ ਸਾਡੇ ਬੇਟੇ ਮੀਆਂ ਰਾਣਾ ਜੀ ਦੇ ਨਾਮ ਦੀ ਚੌਂਕੀ ਭਰੇਗੀ ਤੇ ਨਾਲ ਹੀ ਤਾਲਾਬ ਵਿਚੋਂ ਮਿੱਟੀ ਕੱਢੇ ਗਈ ਫਿਰ ਉਸਤੋਂ ਬਾਅਦ ਪੀਰ ਨਿਗਾਹੇ ਆਕੇ ਸਜਦਾ ਸਲਾਮ ਕਰੂਗੀ ਤੇ ਚੌਂਕੀ ਭਰੂਗੀ ਤਾਂ ਹੀ ਸੰਗਤ ਦੀ ਯਾਤਰਾ ਸੰਪੂਰਨ ਮੰਨੀ ਜਾਵੇਗੀ | |
ਜੈਕਾਰਾ ਲੱਖਦਾਤਾ ਪੀਰ ਜੀ ਦਾ |
ਬੋਲ ਸੱਚੇ ਦਰਬਾਰ ਕੀ ਜੈ ||