ਇਤਿਹਾਸ ਪੀਰ ਨਿਗਾਹਾ - ਉਨਾ

Darbar Peer Nigaha - UNA ਸਖੀ ਸਰਵਰ, ਲੱਖਦਾਤਾ ਜੀ ਦੇ ਦੁਨੀਆ ਭਰ ਵਿੱਚ ਬਹੁਤ ਸਾਰੇ ਮੁਰੀਦ ਹੋਏ ਹਨ ਉਨ੍ਹਾਂ ਵਿਚੋ ਇੱਕ ਪੰਡਿਤ ਨਿਗਾਹੀਆ ਜੀ ਹਿਮਚਲ ਪ੍ਰਦੇਸ਼ ਵਿੱਚ ਪੈਂਦੇ ਜਿਲ੍ਹਾ ਉਨਾ ਤੋਂ 8 - 10 ਕਿਲੋਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਸੈਲੀ ਵਿੱਚ ਹੋਏ ਹਨ | ਪੰਡਿਤ ਨਿਗਾਹੀਆ ਜੀ ਨੂੰ ਕੋਹੜ ਹੋ ਗਿਆ ਸੀ | ਕੋਹੜੀ ਹੋਣ ਕਰਕੇ ਪਰਿਵਾਰ ਵਾਲੇ ਨਿਗਾਹੀਆ ਜੀ ਨਾਲ ਨਫ਼ਰਤ ਕਰਨ ਲਗ ਪਏ ਤੇ ਸੋਚਣ ਲਗੇ ਕੀ ਕੀਤੇ ਇਨ੍ਹਾਂ ਤੋਂ ਪਰਿਵਾਰ ਦੇ ਕਿਸੇ ਹੋਰ ਬੰਦੇ ਨੂੰ ਕੋਹੜ ਨਾ ਹੋ ਜਾਵੇ ਇਸ ਲਈ ਉਨਹਾਂ ਨੇ ਨਿਗਾਹੀਆ ਜੀ ਦਾ ਰਹਿਣਾ, ਖਾਣਾ- ਪੀਣਾ ਸਾਰਾ ਕੁਝ ਪਰਿਵਾਰ ਤੋਂ ਵੱਖਰਾ ਕਰ ਦਿਤਾ | ਇਸ ਗੱਲ ਨੂੰ ਲੈ ਕੇ ਨਿਗਾਹੀਆ ਜੀ ਬਹੁਤ ਦੁਖੀ ਰਹਿਣ ਲਗ ਪਏ | ਇੱਕ ਦਿਨ ਨਿਗਾਹੀਆ ਜੀ ਨੇ ਸੋਚਿਆ ਕੀ ਜੇ ਮੈਂ ਇਥੋਂ ਕੀਤੇ ਦੁਰ ਚਲਾ ਜਾਵਾਂ ਤਾਂ ਪਰਿਵਾਰ ਵਾਲੇ ਸੁਖੀ ਹੋ ਜਾਣ ਗੇ | ਇਹ ਸੋਚ ਕੇ ਨਿਗਾਹੀਆ ਜੀ ਘਰ ਤੋਂ ਚੱਲ ਪਏ | ਰਸਤੇ ਵਿੱਚ ਉਨਹਾਂ ਨੂੰ ਕੁਝ ਲੋਕ ਮਿਲੇ ਜੋ ਨੱਚਦੇ - ਗਾਉਂਦੇ ਅਤੇ ਢੋਲ ਵਜਾਉਂਦੇ ਹੋਏ ਜਾ ਰਹੇ ਸਨ | ਨਿਗਾਹੀਆ ਜੀ ਨੇ ਉਨਹਾਂ ਲੋਕਾਂ ਨੂੰ ਪੁਛਿਆ ਕੀ ਭਾਈ ਤੁਸੀਂ ਲੋਕ ਨੱਚਦੇ - ਗਾਉਂਦੇ ਕਿੱਥੇ ਜਾ ਰਹੇ ਹੋ ਤਾਂ ਉਨਹਾਂ ਨੇ ਜਵਾਬ ਦਿਤਾ ਕੀ ਅਸੀਂ ਆਪਣੇ ਪੀਰ ਲੱਖਦਾਤਾ ਜੀ ਦੇ ਦਰਬਾਰ ਪੀਰ ਨਿਗਾਹੇ ਮੁਲਤਾਨ (ਹੁਣ ਪਾਕਿਸਤਾਨ) ਜਾ ਰਹੇ ਹਾਂ ਉਹ ਸਾਰਿਆ ਦੀ ਮਨੋਕਾਮਨਾ ਪੂਰੀ ਕਰਦੇ ਹਨ | ਨਿਗਾਹੀਆ ਜੀ ਨੇ ਉਨਹਾਂ ਨੂੰ ਕੁਝ ਪੈਸੇ ਦੇਂਦਿਆ ਹੋਇਆ ਕਿਹਾ, ਮੇਹਰਬਾਨੀ ਕਰਕੇ ਮੇਰੀ ਇਹ ਭੇਂਟ ਪੀਰ ਲੱਖਦਾਤਾ ਜੀ ਦੇ ਦਰਬਾਰ ਵਿੱਚ ਚੜ੍ਹਾ ਦੇਣਾ ਅਤੇ ਅਰਦਾਸ ਕਰਨੀ ਕੀ ਮੈਂ ਇਸ ਰੋਗ (ਕੋਹੜ) ਤੋ ਮੁਕਤ ਹੋ ਜਾਵਾਂ | ਲੱਖਦਾਤਾ ਜੀ ਦੀ ਕੁਦਰਤ ਉਥੇ ਹੀ ਕੋਲ ਇੱਕ ਬੇ-ਔਲਾਦ ਮੀਆਂ - ਬੀਬੀ ਖੜੇ ਸਨ ਤੇ ਉਨਹਾਂ ਨੇ ਇਹ ਸਾਰਾ ਕਿੱਸਾ ਸੁਣਿਆ | ਘਰ ਜਾ ਕੇ ਉਨਹਾਂ ਮੀਆਂ - ਬੀਬੀ ਨੇ ਆਪਸ ਵਿੱਚ ਵਿਚਾਰ ਕੀਤਾ ਤੇ ਪੀਰ ਲੱਖਦਾਤਾ ਜੀ ਦੇ ਅਗੇ ਫਰਿਆਦ ਕੀਤੀ - ਹੇ ਪੀਰਾਂ ਦੇ ਪੀਰ ਲੱਖਦਾਤਾ ਜੀ ਅਸੀਂ ਬੇ-ਔਲਾਦ ਹਾਂ ਜੇ ਤੁਸੀਂ ਸਾਨੂੰ ਔਲਾਦ ਦਾ ਸੁਖ ਦੇਵੋਂ ਤਾਂ ਅਸੀਂ ਪਰਿਵਾਰ ਸਮੇਤ ਤੁਹਾਡੇ ਮੁਰੀਦ ਹੋ ਜਾਵਾਂ ਗੇ ਤੇ ਸਾਰੀ ਉਮਰ ਤੁਹਾਡੀ ਸੇਵਾ ਕਰਾਂਗੇ |

Darbar Roza Sharif - Peer Nigaha Una ਦੂਸਰੇ ਪਾਸੇ ਕੋਹੜੀ - ਨਿਗਾਹੀਆ ਜੀ ਸਮਾਧੀ ਲਗਾ ਕੇ ਪੀਰ ਲੱਖਦਾਤਾ ਜੀ ਦਾ ਧਿਆਨ ਕਰਨ ਲੱਗ ਪਏ | ਇੱਕ ਦਿਨ ਨਿਗਾਹੀਆ ਜੀ ਆਪਣੀ ਸਮਾਧੀ ਵਿੱਚ ਲੀਨ ਬੈਠੇ ਸਨ ਕੀ ਉਨਹਾਂ ਦੇ ਕੰਨੀ ਇੱਕ ਅਵਾਜ ਪਈ - "ਨਿਗਾਹੀਆ ਅੱਖਾਂ ਖੋਲ੍ਹ ਤੇ ਦੇਖ ਤੇਰੇ ਸਾਹਮਣੇ ਕੋਣ ਖੜ੍ਹਾ ਹੈ " ਜਿਦਾਂ ਹੀ ਨਿਗਾਹੀਆ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਖੁਲ੍ਹੀਆਂ ਹੀ ਰਹਿ ਗਈਆਂ - ਕੀ ਦੇਖਦੇ ਹਨ ਕੀ ਪੀਰ ਲੱਖਦਾਤਾ ਜੀ ਕੱਕੀ ਘੋੜੀ ਤੇ ਸਵਾਰ ਉਸਦੇ ਸਾਹਮਣੇ ਖੜੇ ਹਨ |

ਲੱਖਦਾਤਾ ਜੀ ਨੇ ਆਪਣੇ ਮੁਖਾਰਬਿੰਦ ਵਿਚੋਂ ਉਚਾਰਿਆ - ਨਿਗਾਹੀਆ ਤੇਰੀ ਸੱਚੀ ਸੇਵਾ ਤੇ ਪਿਆਰ ਤੋਂ ਅਸੀਂ ਬਹੁਤ ਖੁਸ਼ ਹਾਂ ਤੂੰ ਸਾਡੇ ਵੱਡੇ ਪੀਰ ਨਿਗਾਹ੍ਹੇ ਮੁਲਤਾਨ ਨਹੀ ਆ ਸਕਦਾ ਸੀ ਇਸੇ ਲੈ ਅਸੀਂ ਤੈਨੂੰ ਦਰਸ਼ਨ ਦੇਣ ਇੱਥੇ ਹੀ ਆ ਗਏ | ਨਿਗਾਹੀਆ ਆਪਣੇ ਮੁਰਸ਼ਦ ਪੀਰ ਲੱਖਦਾਤਾ ਜੀ ਨੂੰ ਇਕ ਟੁਕ ਦੇਖੀ ਜਾ ਰਿਹਾ ਸੀ ਫਿਰ ਬੇਨਤੀ ਕੀਤੀ ਕੀ - ਹੇ ਮੇਰੇ ਪੀਰਾਂ ਦੇ ਪੀਰ ਮੇਰੀ ਸੱਚੀ ਸਰਕਾਰ ਪੀਰ ਲੱਖਦਾਤਾ ਜੀ ਆਪਜੀ ਦਾ ਲੱਖ - ਲੱਖ ਧੰਨਵਾਦ ਕੀ ਤੁਸੀਂ ਮੇਰੇ ਵਰਗੇ ਪਾਪੀ ਕੋਹੜੀ ਨੂੰ ਦਰਸ਼ਨ ਦੇਣ ਵਾਸਤੇ ਇੱਥੇ ਚੱਲ ਕੇ ਆਏ ਇਹ ਕਹਿ ਕੇ ਨਿਗਾਹੀਆ ਜੀ ਰੋਣ ਲਗ ਪਏ | ਤਾਂ ਲੱਖਦਾਤਾ ਜੀ ਨੇ ਵਚਨ ਕੀਤਾ ਕੀ ਨਿਗਾਹੀਆ ਘਬਰਾ ਨਾ ਇਹ ਸਭ ਤੇਰੇ ਬੁਰੇ ਕਰਮਾ ਦਾ ਫਲ ਹੈ ਜਿਸ ਦੀ ਤੂੰ ਸਜਾ ਭੁਗਤ ਰਿਹਾ ਹੈ, ਪਿਛਲੇ ਜਨਮ ਵਿੱਚ ਤੂੰ ਸਾਡਾ ਮੁਰੀਦ ਤੇ ਬਹੁਤ ਨੇਕ ਇਨਸਾਨ ਸੀ ਇਸ ਲਈ ਅਸੀਂ ਤੈਨੂ ਇਸ ਜਨਮ ਵਿੱਚ ਵੀ ਹਰ ਖੁਸ਼ੀ ਦਿਤੀ, ਪਰ ਤੂੰ ਸਾਨੂੰ ਭੁੱਲ ਗਿਆ ਰਬ ਦੀ ਬੰਦਗੀ ਨੂੰ ਭੁੱਲ ਗਿਆ ਤੇ ਮੋਹ - ਮਾਯਾ ਦੇ ਜਾਲ ਵਿੱਚ ਫੱਸ ਗਿਆ ਬਸ ਇਹੋ ਤੇਰੀ ਗਲਤੀ ਹੈ ਜਿਸ ਦੀ ਤੂੰ ਸਜਾ ਭੁਗਤ ਰਿਹਾ ਹੈ | ਹੁਣ ਤੂੰ ਘਬਰਾ ਨਾ, ਤੂੰ ਵਾਪਿਸ ਰੱਬ ਦੀ ਰਾਹ ਤੇ ਆ ਗਿਆ ਹੈ ਤੇ ਹੁਣ ਸਭ ਕੁਝ੍ਹ ਪਿਹਲਾਂ ਵਾਂਗ ਠੀਕ ਹੋ ਜਾਵੇਗਾ | ਲੱਖਦਾਤਾ ਜੀ ਨੇ ਨਿਗਾਹੀਆ ਨੂੰ ਹੁਕਮ ਕਰਦੇ ਹੋਏ ਵਚਨ ਕੀਤਾ "ਇੱਥੇ ਕੋਲ ਹੀ ਪਾਂਡਵਾਂ ਦੀਆਂ ਬਨਾਈਆਂ ਹੋਈਆਂ ਗੁਫਾਵਾਂ ਹਨ, ਉਨਹਾਂ ਦੀ ਸਾਫ਼ - ਸਫਾਈ ਕਰਕੇ ਸਾਡੇ ਚਿਰਾਗ ਰੋਸ਼ਨ ਕਰ ਤੇ ਧੂਫ - ਬੱਤੀ ਕਰ ਕੇ ਸਾਡੀ ਭਗਤੀ ਕਰ ਜਦੋਂ ਵੀ ਤੂੰ ਸਾਨੂੰ ਯਾਦ ਕਰੇਗਾ ਤਾਂ ਅਸੀਂ ਜਰੁਰ ਹਾਜ਼ਿਰ ਹੋਵਾਂਗੇ " ਇਹ ਵਚਨ ਕਰਕੇ ਲੱਖਦਾਤਾ ਜੀ ਅਲੋਪ ਹੋ ਗਏ |

Peer Nigaha Una - Caves made by Panch Pandvas ਲੱਖਦਾਤਾ ਜੀ ਦਾ ਹੁਕਮ ਮਨ੍ਹ ਕੇ ਨਿਗਾਹੀਆ ਜੀ ਨੇ ਗੁਫਾਵਾਂ ਦੀ ਸਾਫ਼ - ਸਫਾਈ ਕੀਤੀ ਤੇ ਆਪਣੇ ਪੀਰ ਲੱਖਦਾਤਾ ਜੀ ਦੀ ਸੇਵਾ ਵਿੱਚ ਜੁਟ ਗਏ | ਸਮਾਂ ਬੀਤਦਾ ਗਿਆ, ਇੱਕ ਦਿਨ ਨਿਗਾਹੀਆ ਜੀ ਦਾ ਮੰਨ ਬਹੁਤ ਉਦਾਸ ਹੋ ਗਿਆ ਤੇ ਤੰਗ ਆ ਕੇ ਉਨਹਾਂ ਨੇ ਆਪਣੇ ਮੁਰਸ਼ਦ ਲੱਖਦਾਤਾ ਜੀ ਨੂੰ ਯਾਦ ਕੀਤਾ | ਲੱਖ ਦਾਤਾ ਜੀ ਨਿਗਾਹੀਆ ਜੀ ਦੀ ਫਰਿਆਦ ਸੁਨ ਕੇ ਉਸੇ ਵੇਲ੍ਹੇ ਪਰਗਟ ਹੋਏ | ਨਿਗਾਹੀਆ ਜੀ ਨੂੰ ਉਦਾਸ ਦੇਖ ਕੇ ਲੱਖਦਾਤਾ ਜੀ ਨੇ ਵਚਨ ਕੀਤਾ ਕੀ ਨਿਗਾਹੀਆ ਤੂੰ ਇਸ ਬੀਆਬਾਨ ਜੰਗਲ ਨੂੰ ਦੇਖ ਕੇ ਉਦਾਸ ਨਾ ਹੋ ਇੱਕ ਦਿਨ ਇੱਥੇ ਸਾਡਾ ਬਹੁਤ ਵਡਾ ਦਰਬਾਰ ਬਣੇਗਾ ਤੇ ਇੱਥੇ ਮੇਲੇ ਲਗਿਆ ਕਰਨ ਗੇ ਸਮਾਂ ਆਏਗਾ ਇਸ ਦੇਸ਼ ਦਾ ਬਟਵਾਰਾ ਹੋਵੇਗਾ ਇਸ ਪਾਸੇ ਦੇ ਸਾਡੇ ਮੁਰੀਦ ਇਸੇ ਜਗਾਹ ਤੇ ਮੱਥਾ ਟੇਕਣ, ਸੁਖਨਾ ਸੁਖਣ ਵਾਸਤੇ ਤੇ ਸੁਖਨਾ ਪੂਰੀ ਹੋਣ ਤੇ ਇਸ ਜਗਾਹ ਤੇ ਆਇਆ ਕਰਨਗੇ - ਤੇ ਨਾਲ ਹੀ ਵਚਨ ਕੀਤਾ ਕਿ ਦਿਲ ਨਾ ਛੱਡ ਤੇ ਮਨ ਲਾ ਕੇ ਸੇਵਾ ਕਰ, ਸੇਵਾ ਕਰ ਕੇ ਹੀ ਤੇਰਾ ਕੋਹੜ ਖਤਮ ਹੋਵੇਗਾ | ਇਹ ਵਚਨ ਕਰ ਕੇ ਲੱਖਦਾਤਾ ਜੀ ਅਲੋਪ ਹੋ ਗਏ |

ਦੂਜੇ ਪਾਸੇ ਬੇ-ਔਲਾਦ ਮੀਆਂ - ਬੀਬੀ ਦੀ ਫ਼ਰਿਆਦ ਕਬੁਲ ਹੋਈ ਤੇ ਸਮਾਂ ਆਉਣ ਤੇ ਉਨਹਾਂ ਦੇ ਘਰ ਇੱਕ ਬਹੁਤ ਹੀ ਸੋਹਣੇ ਤੇ ਸੁਨਖੇ ਬੱਚੇ (ਮੁੰਡੇ) ਨੇ ਜਨਮ ਲਿਆ | ਮੀਆਂ - ਬੀਬੀ ਪੁੱਤਰ ਦੀ ਦਾਤ ਪਾ ਕੇ ਬਹੁਤ ਖੁਸ਼ ਸਨ | ਥੋੜਾ ਸਮੇਂ ਬਾਅਦ ਦੋਵੇਂ ਮੀਆਂ - ਬੀਬੀ ਲੱਖਦਾਤਾ ਜੀ ਦਾ ਧੰਨਵਾਦ ਕਰਨ ਵਾਸਤੇ ਵੱਡੇ ਪੀਰ ਨਿਗਾਹੇ ਮੁਲਤਾਨ (ਪਾਕਿਸਤਾਨ) ਜਾਣ ਦੀ ਤਿਆਰੀ ਕਰਨ ਲਗਾ, ਤੇ ਦੂਜੇ ਪਾਸੇ ਲੱਖਦਾਤਾ ਜੀ ਨੇ ਨਿਗਾਹੀਆ ਜੀ ਨੂੰ ਦਰਸ਼ਨ ਦੇ ਕੇ ਹੁਕਮ ਕੀਤਾ, ਕੀ ਲਾਗਲੇ ਪਿੰਡ ਵਿੱਚ ਸਾਡੇ ਮੁਰੀਦ ਰਹਿੰਦੇ ਹਨ ਤੇ ਉਹ ਬੇ-ਔਲਾਦ ਸਨ ਤੇ ਅਸੀਂ ਉਨਹਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਹੁਣ ਉਹ ਆਪਣੀ ਸੁੱਖ ਲਾਉਣ ਵਾਸਤੇ ਸਾਡੇ ਵੱਡੇ ਪੀਰ ਨਿਗਾਹੇ ਮੁਲਤਾਨ (ਪਾਕਿਸਤਾਨ) ਜਾਣ ਦੀ ਤਿਆਰੀ ਕਰ ਰਹੇ ਹਨ, ਤੂੰ ਉਨਹਾਂ ਦੇ ਘਰ ਜਾ ਤੇ ਉਨਹਾਂ ਨੂੰ ਸਮਝਾ ਕੀ ਉਹ ਆਪਣੀ ਸੁੱਖ ਇਸੇ ਥਾਂ ਜਾਣੀ ਇੱਸੇ ਗੁਫ਼ਾ (ਪੀਰ ਨਿਗਾਹ ਉਨਾ) ਵਿੱਚ ਲੈ ਕੇ ਆਉਣ ਤੇ ਆਪਣੀ ਸੁੱਖ ਲਾਉਣ ਅਸੀਂ ਉਨਹਾਂ ਦੀ ਸੁੱਖ ਇੱਸੇ ਥਾਂ ਤੇ ਕਬੁਲ ਕਰਾਗੇ ਐਨਾ ਕਹਿ ਕੇ ਲੱਖਦਾਤਾ ਜੀ ਅਲੋਪ ਹੋ ਗਏ | ਦਾਤਾ ਜੀ ਦੇ ਕਹਿਣ ਤੇ ਨਿਗਾਹੀਆ ਜੀ ਉਨਹਾਂ ਮੀਆਂ - ਬੀਬੀ ਦੇ ਘਰ ਗਏ ਤੇ ਉਨਹਾਂ ਨੂੰ ਲੱਖਦਾਤਾ ਜੀ ਦਾ ਹੁਕਮ ਸੁਣਾ ਦਿਤਾ, ਪਰ ਉਨਹਾਂ ਨੇ ਨਿਗਾਹੀਆ ਜੀ ਦੇ ਇੱਕ ਨਾ ਸੁਣੀ ਸਗੋ ਨਿਗਾਹੀਆ ਜੀ ਨੂੰ ਕੋਹੜੀ ਕਹਿ ਕੇ ਬੁਲਾਇਆ, ਬਹੁਤ ਬੁਰਾ - ਭਲਾ ਕਿਹਾ ਤੇ ਧੱਕੇ ਮਾਰ ਕੇ ਘਰੋਂ ਬਾਹਰ ਕਢ ਦਿਤਾ | ਨਿਗਾਹੀਆ ਜੀ ਬੜੇ ਦੁਖੀ ਮਨ ਨਾਲ ਗੁਫ਼ਾ ਤੇ ਵਾਪਿਸ ਆ ਗਏ ਤੇ ਰੋਂਦੇ ਹੋਇਆ ਲੱਖਦਾਤਾ ਜੀ ਨੂੰ ਯਾਦ ਕੀਤਾ | ਲੱਖਦਾਤਾ ਜੀ ਨੇ ਨਿਗਾਹੀਆ ਜੀ ਦੀ ਫ਼ਰਿਆਦ ਸੁਣ ਕੇ ਪਰਗਟ ਹੋਏ ਤੇ ਵਚਨ ਕੀਤਾ ਨਿਗਾਹੀਆ ਤੂੰ ਆਪਣੀ ਪ੍ਰੀਖਿਆ ਵਿਚੋਂ ਪਾਸ ਹੋ ਗਿਆ ਹੈ ਰੋ ਨਾ ਤੇਰੇ ਸਾਰੇ ਦੁੱਖ ਕੱਟੇ ਜਾਣਗੇ, ਤੂੰ ਫਿਕ਼ਰ ਨਾ ਕਰ ਜਿਨ੍ਹਾਂ ਨੇ ਤੇਰਾ ਨਿਰਾਦਰ ਕੀਤਾ ਹੈ ਉਨਹਾਂ ਨੂੰ ਸਜਾ ਜਰੁਰ ਮਿਲੇਗੀ ਤੇ ਉਹ ਆਪਣੀ ਸੁੱਖ ਇੱਸੇ ਅਸਥਾਨ ਇੱਸੇ ਗੁਫ਼ਾ ਵਿੱਚ ਦੇਣ ਵਾਸਤੇ ਆਉਣਗੇ ਤੇ ਤੇਰੇ ਤੋਂ ਮਾਫ਼ੀ ਵੀ ਮੰਗਣਗੇ, ਤੇ ਨਾਲ ਹੀ ਇਸ਼ਾਰਾ ਕਰਦੇ ਹੋਇਆ ਵਚਨ ਕੀਤਾ ਕੇ ਹੁਣ ਤੂੰ ਜਾ ਤੇ ਸਾਹਮਣੇ ਵਾਲੀ ਛਪੜੀ (ਤਲਾਬ) ਵਿੱਚ ਨਹਾ ਅੱਜ ਤੋ ਤੇਰਾ ਸਾਰਾ ਕੋਹੜ ਖਤਮ ਹੋ ਜਾਵੇਗਾ ਤੇ ਤੂੰ ਪਿਹਲਾਂ ਵਾਂਗ ਤੰਦਰੁਸਤ ਹੋ ਜਾਵੇਗਾ ਤੇ ਵਾਪਿਸ ਆ ਕੇ ਦਰਬਾਰ ਤੇ ਸੇਵਾ ਕਰ ਤੇ ਨਿਹਾਗੀਆ ਜੀ ਨੂੰ ਆਸ਼ੀਰਵਾਦ ਦੇ ਕੇ ਲੱਖਦਾਤਾ ਜੀ ਅਲੋਪ ਹੋ ਗਏ | ਲੱਖ ਦਾਤਾ ਜੀ ਦੇ ਵਚਨ ਪੂਰਾ ਹੋਇਆ ਜਿਦਾ ਹੀ ਨਿਗਾਹੀਆ ਜੀ ਛਪੜੀ ਵਿਚੋਂ ਨਹਾ ਕੇ ਬਾਹਰ ਨਿਕਲੇ ਤੇ ਉਨ੍ਹਾਂ ਦਾ ਸਾਰਾ ਕੋਹੜ ਖਤਮ ਹੋ ਗਿਆ ਤੇ ਉਹ ਪਿਹਲਾਂ ਵਾਂਗ ਤੰਦਰੁਸਤ ਹੋ ਗਏ | ਦੂਜੇ ਪਾਸੇ ਮੀਆਂ - ਬੀਬੀ ਦੇ ਘਰ ਉਨਹਾਂ ਦਾ ਪੁੱਤਰ ਬੀਮਾਰ ਹੋ ਗਿਆ, ਉਨਹਾਂ ਨੇ ਬਹੁਤ ਦਵਾ - ਦਾਰੂ ਕੀਤਾ ਪਰ ਕੋਈ ਫਾਇਦਾ ਨਹੀ ਹੋਇਆ ਫਿਰ ਆਪਣੇ ਮੁਰਸ਼ਿਦ ਪੀਰ ਲੱਖਦਾਤਾ ਜੀ ਦੇ ਅੱਗੇ ਫ਼ਰਿਆਦ ਕਰਨ ਲਗੇ | ਇਕ ਦਿਨ ਬੱਚੇ ਦਾ ਬਹੁਤ ਬੁਰਾ ਹਾਲ ਹੋ ਗਿਆ ਤੇ ਸਾਰਾ ਟੱਬਰ ਬੱਚੇ ਦੇ ਮੰਜੇ ਕੋਲ ਬੈਠ ਕੇ ਰੋਣ ਲੱਗਾ, ਤੇ ਅਚਾਨਕ ਉਨਹਾਂ ਨੂੰ ਇਕ ਆਵਾਜ ਸੁਨਾਈ ਦਿਤੀ - " ਤੁਸੀਂ ਮੇਰੇ ਮੁਰੀਦ ਨਿਗਾਹੀਆ ਦਾ ਬਹੁਰ ਅਪਮਾਨ ਕੀਤਾ ਹੈ ਤੇ ਉਸ ਨੂੰ ਕੋਹੜੀ ਕਹਿ ਕੇ ਬੁਲਾਇਆ ਤੇ ਤੁਸੀਂ ਉਸ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕਢਿਆ ਤੇ ਸਾਡਾ ਵਚਨ ਨਹੀ ਮੰਨਿਆ ਇੱਸੇ ਕਰ ਕੇ ਤੁਹਾਨੂੰ ਇਹ ਸਜਾ ਮਿਲੀ ਹੈ ਜੇ ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਜਾਓ ਤੇ ਮੇਰੇ ਮੁਰੀਦ ਨਿਗਾਹੀਆ ਤੋ ਮਾਫ਼ੀ ਮੰਗੋ ਅਤੇ ਸਾਡੇ ਵੱਡੇ ਪੀਰ ਨਿਗਾਹੇ ਜਾਣ ਦੀ ਬਜਾਏ ਉਸੇ ਤਰ੍ਹਾ ਕਰੋ ਜਿਸ ਤਰ੍ਹਾ ਨਿਗਾਹੀਆ ਨੇ ਤੁਹਾਨੂੰ ਸਮਝਾਇਆ ਸੀ ਤੇ ਆਪਣੀ ਸੁਖਨਾ ਉੱਸੇ ਗੁਫ਼ਾ ਵਿੱਚ ਪੂਰੀ ਕਰੋ ਤੇ ਤੁਹਾਡਾ ਪੁੱਤਰ ਠੀਕ ਹੋ ਜਾਵੇਗਾ ਉਵੇਂ ਹੀ ਕਰਨਾ ਜਿਦਾਂ ਅਸੀਂ ਤੁਹਾਨੂੰ ਵਚਨ ਕੀਤਾ ਹੈ |

ਲੱਖਦਾਤਾ ਜੀ ਦਾ ਹੁਕਮ ਮਨ ਕੇ ਸਾਰਾ ਪਰਿਵਾਰ ਗੁਫ਼ਾ ਤੇ ਢੋਲ ਬਾਜੇ ਦੇ ਨਾਲ ਨਚਦਾ ਗਾਉਂਦਾ ਆਪਣੀ ਸੁਖਨਾ ਪੂਰੀ ਕਰਨ ਵਾਸਤੇ ਗਿਆ ਤੇ ਲੱਖਦਾਤਾ ਜੀ ਦਾ ਲੱਖ - ਲੱਖ ਸ਼ੁਕਰ ਮਨਾਇਆ ਤੇ ਨਾਲ ਹੀ ਨਿਗਾਹੀਆ ਜੀ ਤੋਂ ਮਾਫ਼ੀ ਮੰਗੀ ਤੇ ਉਨਹਾਂ ਨੂੰ ਠੀਕ ਹੋਇਆ ਦੇਖ ਹੋਰ ਵੀ ਖੁਸ਼ ਹੋਏ | ਲੱਖਦਾਤਾ ਜੀ ਦੇ ਜੈਕਾਰੇ ਲਾਉਂਦੇ ਹੋਇਆ ਖੁਸ਼ੀ - ਖੁਸ਼ੀ ਘਰ ਵਾਪਿਸ ਆਏ |

ਉਸ ਦਿਨ ਤੋ ਲੈ ਕੇ ਨਿਗਾਹੀਆ ਜੀ ਨੇ ਆਪਣੇ ਆਖਰੀ ਸਵਾਸ ਤਕ ਇਨ੍ਹਾਂ ਗੁਫਾਵਾਂ ਵਿੱਚ ਲੱਖਦਾਤਾ ਜੀ ਦੀ ਭਗਤੀ ਕੀਤੀ ਤੇ ਨਿਗਾਹੀਆ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਉਨਹਾਂ ਦੀ ਸਮਾਧੀ ਇਸੇ ਗੁਫਾ ਵਿੱਚ ਬਣਾ ਦਿਤੀ | ਜਿਸ ਸਮਾਧ ਦੇ ਤੁਸੀਂ ਸਾਰੇ ਦਰਸ਼ਨ ਕਰਦੇ ਹੋ, ਮਥਾ ਟੇਕਦੇ ਹੋ ਉਹ ਸਮਾਧ ਪੰਡਿਤ ਨਿਗਾਹੀਆ ਜੀ ਦੀ ਹੈ | ਵੈਸਾਖੀ ਵਾਲੇ ਦਿਨ ਇਸ ਸਮਾਧ ਨੂੰ ਨਵਾਇਆ ਜਾਂਦਾ ਹੈ ਤੇ ਸਮਾਧ ਤੇ ਪਹਿਲੀ ਚਾਦਰ ਨਿਗਾਹੀਆ ਜੀ ਦੇ ਪਰਿਵਾਰ ਦੀ ਚੜਾਈ ਜਾਂਦੀ ਹੈ ਤੇ ਦੂਸਰੀ ਪੀਰ ਨਿਗਾਹਾ ਮੰਦਿਰ ਟ੍ਰਸਟ (ਉਨਾ) ਦੀ ਚੜਾਈ ਜਾਂਦੀ ਹੈ | ਉਸ ਤੋਂ ਬਾਅਦ ਬਾਕੀ ਸਾਰੀ ਸੰਗਤ ਦੀਆਂ ਚਾਦਰਾਂ ਚੜਾਈਆਂ ਜਾਂਦੀਆਂ ਹਨ |

ਪੀਰ ਨਿਗਾਹਾ ਵਿੱਚ ਬਾਨ ਦੀ ਮੰਜੀ ਤੇ ਸੋਨਾ ਮਨ੍ਹਾ ਹੈ, ਇੱਥੇ ਜਿਹੜਾ ਵੀ ਬੰਦਾ ਰਹਿੰਦਾ ਹੈ ਉਹ ਜਾਂ ਤਾਂ ਜਮੀਨ ਤੇ ਸੋਂਦਾ ਹੈ ਜਾ ਫਿਰ ਮੰਜੀ ਨੂੰ ਲੋਹੇ ਦੀਆਂ ਪੱਤਿਆਂ ਨਾਲ ਬਣਵਾਉਂਦਾ ਹੈ ਹੁਣ ਸ਼ਾਯਦ ਹੀ ਕਿਸੇ ਕੋਲ ਅਜਿਹੀ ਮੰਜੀ ਹੋਵੇ | ਇਸ ਜਗਾਹ ਤੇ ਤੇਲ ਦੀ ਤਲਾਈ ਕਰਨਾ, ਲੱਸੀ ਰਿੜਕਣਾ ਤੇ ਗ੍ਰਿਹਸਤ ਵਿੱਚ ਰਹਿਣਾ ਸਖ਼ਤ ਮਨਾ ਹੈ |

ਸੰਗਤਾਂ ਵਾਸਤੇ ਖਾਸ ਪ੍ਰਬੰਦ:-

 • ਸੰਗਤਾਂ ਦੇ ਰਹਿਣ ਵਾਸਤੇ ਸਰਾਵਾਂ ਦਾ ਖਾਸ ਪ੍ਰਬੰਦ ਹੈ |
 • ਰਾਤ ਨੂੰ ਸੋਣ ਵਾਸਤੇ ਦਰੀਆਂ ਤੇ ਕੰਬਲ ਨੀ-ਸ਼ੁਲਕ ਦਿਤੇ ਜਾਂਦੇ ਹਨ |
 • ਨਹਾਉਣ ਵਾਸਤੇ ਦੋ ਤਲਾਬ ਤਿਆਰ ਕੀਤੇ ਜਾ ਰਹੇ ਹਨ |
 • ਮੰਦਿਰ ਦੇ ਅੰਦਰ ਸੰਗਤਾਂ ਵਾਸਤੇ ਥਾਂ-ਥਾਂ ਤੇ ਕੂਲਰ ਲਗਵਾਏ ਜਾਣਗੇ |
 • ਸੰਗਤਾਂ ਦੀ ਸੁਰੱਖਿਆ ਵਾਸਤੇ ਥਾਂ-ਥਾਂ ਤੇ ਸਕਿਓਰਿਟੀ ਗਾਰਡਾਂ ਦਾ ਪ੍ਰਬੰਦ ਕੀਤਾ ਗਿਆ ਹੈ |
 • ਸੰਗਤਾਂ ਵਾਸਤੇ ਬਾਥਰੂਮਸ ਵੀ ਉਪਲਬਧ ਹਨ |
 • ਪੀਰ ਨਿਗਾਹ ਮੰਦਿਰ ਵਿੱਚ ਗੋਉਸ਼ਾਲਾ ਦੀ ਵਿਵਸਥਾ ਵੀ ਹੈ |
 • ਪੀਰ ਨਿਗਾਹ ਮੰਦਿਰ ਵਿੱਚ ਸੰਗਤਾਂ ਵਾਸਤੇ ਲੰਗਰ ਦਾ ਖਾਸ ਪ੍ਰਬੰਦ ਕੀਤਾ ਜਾਂਦਾ ਹੈ :-

  • ਲੰਗਰ ਦਾ ਸਮਾਂ :- ਸਵੇਰੇ 11 ਵਜੇ ਤੋਂ ਦੁਪਿਹਰ 3 ਵਜੇ ਤਕ - ਸ਼ਾਮ ਨੂੰ 7 ਵਜੇ ਤੋਂ ਰਾਤ ਦੇ 11 ਵਜੇ ਤਕ |
  • ਲੱਖਦਾਤਾ ਜੀ ਦਾ ਕੋਈ ਵੀ ਸ਼ਰਧਾਲੂ ਜੇ ਕਰ ਲੰਗਰ ਦੀ ਸੇਵਾ ਦੇਣਾ ਚਾਹੁੰਦਾ ਹੋਵੇ , ਜਾਂ ਲੰਗਰ ਲਗਾਉਣਾ ਚਾਹੁੰਦਾ ਹੋਵੇ ਹੈ ਤਾਂ ਪੀਰ ਨਿਗਾਹਾ ਮੰਦਿਰ ਕਮੇਟੀ ਤੋਂ ਮੰਜੂਰੀ ਲੈ ਕੇ ਲੰਗਰ ਲਗਾ ਸਕਦਾ ਹੈ |