ਲੱਖਦਾਤਾ ਜੀ ਦੇ ਮੁਰੀਦ - ਸੁਲੇਮਾਨ ਅਤੇ ਭੈਰੋਂ ਜਾਤੀ ਜੀ

Darbar Peer Nigaha Una - Bhairon Jati Ji ਪਰੀਆਂ ਦੇ ਪੀਰ ਸੁਲੇਮਾਨ ਅਰਬ ਦੇਸ਼ ਵਲ੍ਹੋ ਸੈਰ ਕਰਦੇ ਹੋਏ ਆ ਰਹੇ ਸਨ ਤੇ ਪਰੀਆਂ ਨੇ ਆਪਣੇ ਪੀਰ ਜੀ ਨੂੰ ਦੇਖਿਆ ਤੇ ਉਨਹਾਂ ਦੇ ਚਰਨਾਂ ਵਿੱਚ ਆ ਕੇ ਸਲਾਮ ਕੀਤੀ | ਪਰੀਆਂ ਨੇ ਆਪਣੇ ਪੀਰ ਸੁਲੇਮਾਨ ਨੂੰ ਪੈਦਲ ਜਾਂਦਿਆ ਦੇਖ ਕੇ ਇੱਕ ਭੇਂਟ ਦੇਂਦਿਆ ਹੋਇਆ ਅਰਜ਼ ਕੀਤੀ - ਹਜੂਰ ਇਹ ਮੁੰਦਰੀ ਸਾਡੇ ਵਲ੍ਹੋ ਸਵੀਕਾਰ ਕਰੋ ਤੇ ਇਸ ਨੂੰ ਪਿਹਨ ਲਵੋ | ਆਪ ਜੀ ਨੂੰ ਜਦੋ ਵੀ ਸਾਡੀ ਜਰੂਰਤ ਹੋਵੇ ਤਾਂ ਸਾਨੂੰ ਯਾਦ ਕਰਨਾ ਤੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਿਰ ਹੋ ਜਾਵਾ ਗਈਆਂ |

ਕੁਝ ਦਿਨਾਂ ਬਾਅਦ, ਇੱਕ ਦਿਨ ਸੁਲੇਮਾਨ ਜੀ ਨੇ ਸਿੰਧ (ਹੁਣ ਪਾਕਿਸਤਾਨ) ਦੇ ਕੰਡੇ ਸੈਰ ਕਰਨ ਦਾ ਵਿਚਾਰ ਕੀਤਾ ਤੇ ਇਹ ਸੋਚ ਕੇ ਉਨਹਾਂ ਨੇ ਪਰੀਆਂ ਦੀ ਦਿਤੀ ਮੁੰਦਰੀ ਕਢੀ ਤੇ ਉਨਹਾਂ ਨੂੰ ਯਾਦ ਕੀਤਾ | ਪਰੀਆਂ ਹਾਜ਼ਿਰ ਹੋਈਆਂ ਤੇ ਸਲਾਮ ਕਰਦਿਆ ਹੋਇਆ ਅਰਜ਼ ਕੀਤੀ ਜੀ ਹਜੂਰ ਹੁਕੂਮ, ਤਾਂ ਸੁਲੇਮਾਨ ਜੀ ਨੇ ਸਿੰਧ (ਹੁਣ ਪਾਕਿਸਤਾਨ) ਦੇ ਕਿਨਾਰੇ ਸੈਰ ਕਰਨ ਦੀ ਇੱਛਾ ਜਾਹਿਰ ਕੀਤੀ ਤਾਂ ਪਰੀਆਂ ਉਸੇ ਵੇਲ੍ਹੇ ਇੱਕ ਸੋਨੇ ਦਾ ਤਖ਼ਤ ਲੈ ਆਈਆਂ | ਸੁਲੇਮਾਨ ਜੀ ਤਖ਼ਤ ਤੇ ਬੈਠ ਗਏ ਤੇ ਪਰੀਆਂ ਤਖ਼ਤ ਲੈ ਕੇ ਸਿੰਧ ਵਲ੍ਹ ਨੂੰ ਉੱਡ ਗਈਆਂ | ਸੈਰ ਕਰਦੇ - ਕਰਦੇ ਸੁਲੇਮਾਨ ਜੀ ਜਦੋਂ ਦਿੱਲੀ ਦੇ ਕੋਲ ਯਮੁਨਾ ਨਦੀ ਦੇ ਕਿਨਾਰੇ ਪਹੁੰਚੇ ਤਾਂ ਜਮੀਨ ਵਲ੍ਹ ਨਜ਼ਰ ਮਾਰੀ ਤਾਂ ਨਜ਼ਰ ਇੱਕ ਬਹੁਤ ਹੀ ਕਾਲੀ ਤੇ ਬਦਸੂਰਤ ਕੁੜੀ ਜਿਸ ਦਾ ਨਾਮ ਕਾਲੀ ਹੈ ਜੋ ਲਕੜੀਆਂ ਇਕੱਠੀਆਂ ਕਰ ਰਹੀ ਸੀ ਤੇ ਪਈ | ਕੁੜੀ ਦੀ ਮਾਂ ਦਾ ਨਾਮ ਨੰਜੀ ਸੀ ਤੇ ਉਹ ਦਾਨੇ ਭੁਨੰਨ ਦਾ ਕੰਮ ਕਰਦੀ ਸੀ ਯਾਨੀ ਬਠਿਆਰੀ ਸੀ, ਤੇ ਪਿਓ ਦਾ ਨਾਮ ਲਖੀਆ ਸੀ ਤੇ ਉਹ ਮਛੀਆਂ ਫਡਨ ਦਾ ਕੰਮ ਕਰਦਾ ਸੀ ਯਾਨੀ ਮਛਿਆਰਾ ਸੀ | ਸੁਲੇਮਾਨ ਜੀ ਨੇ ਕੁੜੀ ਵਲ੍ਹ ਵੇਖਿਆ ਤੇ ਬੜੇ ਹੰਕਾਰ ਦੇ ਨਾਲ ਕੇਹਾ - "ਏਨੀ ਕਾਲੀ ਤੇ ਗੰਦੀ ਕੁੜੀ ਜਿਸ ਦੇ ਸ਼ਰੀਰ ਵਿੱਚੋ ਏਨੀ ਬਦਬੂ ਆ ਰਹੀ ਹੈ ਤੇ ਉਤੋਂ ਏਨੀ ਬਦਸੂਰਤ ਹੈ, ਇਹ ਕੁੜੀ ਕਿਸੇ ਦੇ ਮੰਨ ਨੂੰ ਕਿਵੇ ਭਾ ਸਕਦੀ ਹੈ ਇਦੇ ਨਾਲ ਕੋਣ ਵਿਆਹ ਕਰਵਾਵੇਗਾ ਤੇ ਇਸ ਦੇ ਹੱਥਾਂ ਦਾ ਪਕਿਆ ਖਾਣਾ ਕੋਈ ਕਿਵੇ ਖਾ ਸਕਦਾ ਹੈ | ਕੋਈ ਜਾਨਵਰ ਹੀ ਇਸ ਨਾਲ ਵਿਆਹ ਕਰਵਾਵੇਗਾ ਇਨਸਾਨ ਤਾਂ ਨਹੀ ਕਰਵਾਂਦਾ |

ਇਹ ਸ਼ਬਦ ਅਜੇ ਸੁਲੇਮਾਨ ਜੀ ਦੇ ਮੁਹ ਵਿੱਚ ਹੀ ਸਨ ਕੇ ਰੱਬ ਦੀ ਕੀ ਮਰਜ਼ੀ ਹੋਈ ਕੀ ਸੁਲੇਮਾਨ ਜੀ ਨੂੰ ਇੱਕ ਦਮ ਬਹੁਤ ਜਿਆਦਾ ਪਿਆਸ ਲਗੀ ਤੇ ਉਨਹਾਂ ਨੇ ਪਰੀਆਂ ਨੂੰ ਹੁਕਮ ਕੀਤਾ ਕਿ ਤਖ਼ਤ ਯਮੁਨਾ ਨਦੀ ਦੇ ਕਿਨਾਰੇ ਉਤਾਰੋ | ਪਰੀਆਂ ਨੇ ਤਖ਼ਤ ਨਦੀ ਦੇ ਕਿਨਾਰੇ ਉਤਾਰ ਦਿਤਾ ਤੇ ਸੁਲੇਮਾਨ ਜੀ ਪਾਣੀ ਪੀਣ ਵਾਸਤੇ ਨਦੀ ਦੇ ਕਿਨਾਰੇ ਤੇ ਗਏ ਜਿਦ੍ਦਾ ਹੀ ਸੁਲੇਮਾਨ ਜੀ ਨੇ ਆਪਣੇ ਹੱਥ ਪਾਣੀ ਵਿੱਚ ਪਾਏ ਤਾਂ ਉਨਹਾਂ ਦੇ ਹੱਥ ਵਿੱਚ ਪਾਈ ਪਰੀਆਂ ਦੀ ਦਿਤੀ ਮੁੰਦਰੀ ਨਿਕਲ ਕੇ ਨਦੀ ਵਿੱਚ ਡਿਗ ਪਈ ਤੇ ਇੱਕ ਮੱਛੀ ਉਸ ਮੁੰਦਰੀ ਨੂੰ ਨਿਗਲ ਗਈ ਤੇ ਨਦੀ ਵਿੱਚ ਅਲੋਪ ਹੋ ਗਈ | ਜਿਦਾਂ ਹੀ ਪਰੀਆਂ ਨੇ ਦੇਖਿਆ ਕੀ ਮੁੰਦਰੀ ਨਹੀ ਹੈ ਤਾਂ ਉਨਹਾਂ ਨੇ ਸੁਲੇਮਾਨ ਜੀ ਨੂੰ ਉੱਥੇ ਹੀ ਛੱਡ ਕੇ ਤਖ਼ਤ ਸਨੇ ਵਾਪਿਸ ਉੱਡ ਗਈਆਂ | ਸ਼ਾਮ ਹੋ ਗਈ ਪਰ ਸੁਲੇਮਾਨ ਜੀ ਨੂੰ ਮੁੰਦਰੀ ਨਹੀ ਮਿਲੀ, ਮਿਲਦੀ ਕਿਵੇਂ ਮੁੰਦਰੀ ਨੂੰ ਤਾਂ ਮੱਛੀ ਨਿਗਲ ਗਈ ਸੀ, ਸ਼ਾਮ ਢੱਲਣ ਲਗੀ ਤੇ ਠੰਡ ਵੀ ਵੱਧ ਰਹੀ ਸੀ ਤੇ ਸੁਲੇਮਾਨ ਜੀ ਨੂੰ ਭੁੱਖ ਵੀ ਸਤਾਨ ਲਗੀ | ਜਦੋਂ ਮੁੰਦਰੀ ਨਾ ਮਿਲੀ ਤੇ ਸੁਲੇਮਾਨ ਜੀ ਨੇ ਸ਼ਹਿਰ ਵਲ੍ਹ ਜਾਣ ਦਾ ਮੰਨ ਬਣਾਇਆ ਤੇ ਸੁਲੇਮਾਨ ਜੀ ਸ਼ਹਿਰ ਵਲ੍ਹ ਨੂੰ ਤੁਰ ਪਏ | ਰਸਤੇ ਵਿੱਚ ਇੱਕ ਜਨਾਨੀ ਭੱਠੀ ਤੇ ਦਾਨੇ ਭੁੰਨ ਰਹੀ ਸੀ ਸੁਲੇਮਾਨ ਉਸ ਜਾਨਨੀ ਦੇ ਕੋਲ ਬੈਠ ਗਏ ਤੇ ਜਿਹ੍ੜੇ ਦਾਨੇ ਭੱਠੀ ਦੇ ਵਿੱਚੋ ਉੱਛਲ - ਉੱਛਲ ਕੇ ਭੱਠੀ ਤੋ ਬਾਹਰ ਡਿਗ ਰਹੇ ਸਨ ਉਨਹਾਂ ਨੂੰ ਚੱਕ -ਚੱਕ ਕੇ ਖਾਨ ਲਗੇ | ਭਠਿਆਰੀ ਨੇ ਇਹ ਸਭ ਕੁਝ ਦੇਖਿਆ ਤੇ ਸੁਲੇਮਾਨ ਜੀ ਨੂੰ ਕਿਹਾ ਪੁੱਤਰ ਜੇ ਦਾਨੇ ਖਾਨੇ ਨੇ ਤਾਂ ਭੱਠੀ ਵਿੱਚ ਝੁਲਕਾ (ਬਾਲਨ) ਪਾ ਤੇ ਮੈਂ ਤੇਨੁ ਸਜਰੇ ਦਾਨੇ ਭੂਨ ਕੇ ਦੇਂਦੀ ਹਾਂ ਥਲਿਓ ਚੱਕ ਕੇ ਨਾ ਖਾ | ਸੁਲੇਮਾਨ ਜੀ ਨੇ ਭੱਠੀ ਵਿੱਚ ਬਾਲਨ ਪਾਉਣਾ ਸ਼ੁਰੂ ਕਰ ਦਿਤਾ, ਬਾਲਨ ਪਾਈ ਜਾਂਦੇ ਹਨ ਤੇ ਦਾਨੇ ਖਾਈ ਜਾਂਦੇ ਹਨ | ਰਾਤ ਲਗਭਗ ਹੋ ਚੁੱਕੀ ਸੀ, ਜਦੋਂ ਭਠਿਆਰੀ ਆਪਣੀ ਕੜਾਹੀ ਚੁੱਕ ਕੇ ਆਪਣੇ ਘਰ ਵਲ੍ਹ ਨੂੰ ਤੁਰਨ ਲਗੀ ਤਾਂ ਸੁਲੇਮਾਨ ਜੀ ਨੇ ਦੋਵੇਂ ਹੱਥ ਜੋੜ ਕੇ ਭਠਿਆਰੀ ਨੂੰ ਬੇਨਤੀ ਕੀਤੀ ਕੀ ਮੈਂ ਪਰਦੇਸੀ ਹਾਂ ਤੇ ਮੇਰੇ ਕੋਲ ਕੋਈ ਰਿਹਣ ਦੀ ਥਾਂ ਨਹੀ ਹੈ ਮੇਹਰਬਾਨੀ ਕਰ ਕੇ ਤੁਸੀਂ ਮੈਨੂ ਆਪਣੇ ਘਰ ਵਿੱਚ ਪਨਾਹ ਦੇ ਦੇਵੋ ਉਸ ਦੇ ਬਦਲੇ ਮੈਂ ਤੁਹਾਡਾ ਕੋਈ ਵੀ ਕੰਮ ਕਰ ਦਿਆ ਕਰਾਂਗਾ | ਭਠਿਆਰੀ ਨੇ ਪਿਹਲਾਂ ਤਾਂ ਥੋੜਾ ਸੋਚਿਆ ਫਿਰ ਕਿਹੰਦੀ ਚੱਲ ਠੀਕ ਹੈ ਚੱਕ ਕੜਾਹੀ ਤੇ ਘਰ ਨੂੰ ਚਲਿਏ | ਉਸ ਦਿਨ ਤੋ ਬਾਅਦ ਸੁਲੇਮਾਨ ਜੀ ਉਸ ਭਠਿਆਰੀ ਦੇ ਘਰ ਵਿੱਚ ਰਿਹਣ ਲਾਗੇ ਤੇ ਉਹ ਵਿ ਕੰਮ ਕਹੰਦੇ ਸੁਲੇਮਾਨ ਚੁਪ-ਚਾਪ ਕਰ ਦੇਂਦੇ |

ਥੋੜਾ ਸਮਾਂ ਬੀਤਿਆ ਤੇ ਇਕ ਦਿਨ ਭਠਿਆਰੀ ਨੰਜੀ ਆਪਣੇ ਪਤੀ ਲਾਖੀਏ ਨਾਲ ਸਲਾਹ ਕਰਦੀ ਹੈ ਕੀ ਆਪਾਂ ਆਪਣੀ ਕੁੜੀ ਕਾਲੀ ਦਾ ਰਿਸ਼ਤਾ ਜਿਸ ਘਰ ਵੀ ਕਰਦੇ ਹਾਂ ਰਿਸ਼ਤਾ ਤਾਂ ਹੋ ਜਾਂਦਾ ਹੈ ਪਰ ਜਦੋ ਮੁੰਡੇ ਵਾਲੇ ਆਪਣੀ ਕਾਲੀ ਨੂੰ ਦੇਖਦੇ ਹਨ ਤਾਂ ਰਿਸ਼ਤੇ ਤੋਂ ਜਵਾਬ ਦੇ ਦੇਂਦੇ ਹਨ ਕਿਓਂ ਨਾ ਆਪਾਂ ਆਪਣੀ ਕਾਲੀ ਦਾ ਵਿਆਹ ਆਪਣੇ ਘਰ ਵਿੱਚ ਰਿਹੰਦੇ ਮੁੰਡੇ (ਸੁਲੇਮਾਨ) ਨਾਲ ਕਰ ਦਈਏ ਤਾਂ ਨੰਜੀ ਦੇ ਪਤੀ ਨੇ ਕਿਹਾ ਤੇਰੀ ਗੱਲ ਤਾਂ ਠੀਕ ਹੈ ਤੂੰ ਉਸ ਨਾਲ ਗੱਲ ਕਰ ਕੇ ਵੇਖ |

ਕੁਝ ਦਿਨ ਇੱਸੇ ਤਰ੍ਹਾ ਲੰਗ ਗਏ ਇਕ ਦਿਨ ਨੰਜੀ ਨੇ ਸੁਲੇਮਾਨ ਜੀ ਨੂੰ ਕੋਲ ਬਿਠਾ ਕੇ ਆਪਣੇ ਦਿਲ ਦੀ ਗੱਲ ਕਹ ਦਿਤੀ ਕੀ ਅਸੀਂ ਚਾਹੁੰਦੇ ਹਾਂ ਕੇ ਆਪਣੀ ਕੁੜੀ ਕਾਲੀ ਦਾ ਵਿਆਹ ਤੇਰੇ ਨਾਲ ਕਰ ਦੇਈਏ ਤੂੰ ਦਸ ਤੇਰੀ ਕੀ ਮਰਜ਼ੀ ਹੈ ਤਾਂ ਸੁਲੇਮਾਨ ਜੀ ਨੂੰ ਉਸੇ ਵੇਲ੍ਹੇ ਕਾਲੀ ਦੇ ਪ੍ਰਤੀ ਕਹੇ ਆਪਣੇ ਸ਼ਬਦ ਯਾਦ ਆ ਗਏ ਤੇ ਮੰਨ ਹੀ ਮੰਨ ਵਿਚਾਰ ਆਇਆ ਕੀ ਰੱਬ ਨੇ ਮੇਰਾ ਹੰਕਾਰ ਤੋੜਿਆ ਹੈ, ਜਿਹੜੇ ਸ਼ਬਦ ਮੈਂ ਕਦੇ ਕਾਲੀ ਨੂੰ ਹੰਕਾਰ ਵਿੱਚ ਕਹੇ ਸਨ ਉਨਹਾਂ ਸ਼ਬਦਾਂ ਦੇ ਕਰਨ ਮੇਰੀ ਇਹ ਦਸ਼ਾ ਹੋਈ ਹੈ ਫਿਰ ਸੋਚਿਆ ਰਿਹਣ ਵਾਸਤੇ ਵੀ ਕੋਈ ਟਿਕਾਣਾ ਨਹੀ ਹੈ ਜੇ ਕਾਲੀ ਨਾਲ ਵਿਆਹ ਨਾ ਕੀਤਾ ਤਾਂ ਘਰ ਛਡਣਾ ਪਵੇਗਾ ਸੋਚ-ਵਿਚਾਰ ਕਰ ਕੇ ਤੇ ਰੱਬ ਦਾ ਭਾਣਾ ਮੰਨ ਕੇ ਸੁਲੇਮਾਨ ਜੀ ਨੇ ਵਿਆਹ ਨੂੰ ਹਾਂ ਕਰ ਦਿਤੀ |

ਜਿਸ ਕਾਲੀ ਨੂੰ ਕਦੇ ਬਹੁਤ ਬੁਰਾ-ਭਲਾ ਕਿਹਾ ਸੀ ਅੱਜ ਉਸੇ ਕਾਲੀ ਦੀਆਂ ਪੱਕੀਆਂ ਰੋਟੀਆਂ ਬੜੇ ਸ਼ੋਂਕ ਅਤੇ ਮਜ਼ੇ ਨਾਲ ਸੁਲੇਮਾਨ ਜੀ ਖਾ ਰਹੇ ਹਨ ਤੇ ਰੱਬ ਦਾ ਸ਼ੁਕਰ ਅਦਾ ਕਰ ਕੇ ਆਪਣਾ ਸਮਾਂ ਕਢ ਰਹੇ ਹਨ | ਇਸ ਤਰ੍ਹਾ ਕਾਲੀ ਨਾਲ ਰਿਹੰਦੇ ਹੋਏ ਸੁਲੇਮਾਨ ਜੀ ਨੂੰ ਕੀ ਸਾਲ ਲੰਗ ਗਏ | ਹਰ ਰੋਜ ਦੀ ਤਰ੍ਹਾ ਸੁਲੇਮਾਨ ਜੀ ਦਾ ਸੋਹਰਾ ਲਖੀਆ ਮੱਛੀਆਂ ਫੜ ਕੇ ਲਿਆਇਆ ਸਾਰੀਆਂ ਮੱਛੀਆਂ ਵਿਕ ਗਈਆਂ ਪਰ ਇੱਕ ਮੱਛੀ ਬਚ ਗਈ ਜਿਸ ਨੂੰ ਉਹ ਘਰ ਲੈ ਆਇਆ | ਜਿਦਾਂ ਹੀ ਕਾਲੀ ਨੇ ਉਸ ਮੱਛੀ ਨੂੰ ਪਕਾਣ ਵਾਸਤੇ ਕਟਿਆ ਤਾਂ ਕੀ ਦੇਖਿਆ ਕੀ ਮੱਛੀ ਦੇ ਪੇਟ ਵਿੱਚ ਇਕ ਮੁੰਦਰੀ ਹੈ ਜਿਸ ਨੂੰ ਦੇਖ ਕੇ ਕਾਲੀ ਬਹੁਤ ਹੈਰਾਨ ਹੋਈ ਅਸਲ ਵਿਚ ਇਹ ਉਹੀ ਮੁੰਦਰੀ ਸੀ ਜੋ ਸੁਲੇਮਾਨ ਜੀ ਨੂੰ ਪਰੀਆਂ ਨੇ ਦਿਤੀ ਸੀ | ਮੁੰਦਰੀ ਮੱਛੀ ਦੇ ਪੇਟ ਵਿੱਚੋ ਕਢ ਕੇ ਸਿਧੀ ਸੁਲੇਮਾਨ ਜੀ ਕੋਲ ਲੈ ਗਈ ਤੇ ਉਨਹਾਂ ਸਾਰੀ ਗੱਲ ਕਹ ਸੁਨਾਈ | ਸੁਲੇਮਾਨ ਜੀ ਨੇ ਮੁੰਦਰੀ ਨੂੰ ਦੇਖਦਿਆ ਉਸ ਨੂੰ ਹੀ ਪਛਾਨ ਲਿਆ, ਸੁਲੇਮਾਨ ਜੀ ਨੇ ਕਾਲੀ ਤੋਂ ਮੁੰਦਰੀ ਲੈ ਲਈ ਤੇ ਮੁੰਦਰੀ ਨੂੰ ਦੇਖਦਿਆ ਹੋਇਆ ਕਿਹਾ ਮੁੰਦਰੀ ਕੁਝ ਨਹੀ ਸਧਾਰਨ ਜਿਹੀ ਮੁੰਦਰੀ ਹੈ ਤੁਸੀਂ ਜੋ ਤੇ ਖਾਨਾ ਪਕਾਓ, ਕਾਲੀ ਚਲੀ ਗਈ ਤੇ ਸੁਲੇਮਾਨ ਮੁੰਦਰੀ ਨੂੰ ਦੇਖਦੇ ਹੋਏ ਕਿਹਾਂ ਲਗੇ "ਓ ਮੁੰਦਰੀ ਤੇਰੇ ਵਿੱਚ ਕਿੰਨੀ ਸ਼ਕਤੀ ਹੈ ਜਦੋਂ ਤੂੰ ਮੇਰੇ ਕੋਲ ਸੀ ਤਾਂ ਪਰੀਆਂ ਮੇਰਾ ਹੁਕਮ ਮੰਨਦੀਆਂ ਸਨ ਮੇਰੀ ਜੀ-ਹਜੂਰੀ ਕਰਦੀਆਂ ਸਨ ਪਰ ਜਦੋਂ ਤੂੰ ਮੇਰੇ ਤੋਂ ਦੁਰ ਹੋ ਗਈ ਤੇ ਪਰੀਆਂ ਵੀ ਮੈਨੂ ਛੱਡ ਕੇ ਦੁਰ ਚਲੀ ਗਈਆਂ ਫਿਰ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ | ਸੁਲੇਮਾਨ ਜੀ ਨੇ ਮੁੰਦਰੀ ਨੂੰ ਧੋਤਾ ਸਾਫ਼ ਕੀਤਾ ਤੇ ਧੂਫ-ਬੱਤੀ ਕੀਤੀ ਤੇ ਫਿਰ ਪਰੀਆਂ ਨੂੰ ਯਾਦ ਕੀਤਾ | ਪਰੀਆਂ ਫਿਰ ਸੁਲੇਮਾਨ ਜੀ ਦੇ ਸੇਵਾ ਵਿੱਚ ਹਾਜ਼ਿਰ ਹੋ ਗਈਆਂ ਤੇ ਬੋਲੀਆਂ ਹਜੂਰ ਅਸੀਂ ਤੁਹਾਨੂੰ ਲੈਣ ਵਾਸਤੇ ਆਈਆਂ ਹਾਂ ਤੇ ਤੁਸੀਂ ਸਾਡੇ ਨਾਲ ਚਲੋ |

ਸੁਲੇਮਾਨ ਜੀ ਨੇ ਕਿਹਾ ਮੈਂ ਤੁਹਾਡੇ ਨਾਲ ਬਿਲਕੁਲ ਨਹੀ ਜਾਵਾਂਗਾ ਤੁਹਾਡੇ ਅੰਦਰ ਕੋਈ ਤਾਕਤ ਨਹੀ ਹੈ ਜੇ ਕੋਈ ਤਾਕਤ ਹੈ ਤਾਂ ਇਸ ਮੁੰਦਰੀ ਵਿੱਚ ਹੈ, ਪਰੀਆਂ ਨੇ ਕਿਹਾ ਹਜੂਰ ਤੁਸੀਂ ਐਦਾਂ ਨਾ ਕਹੋ ਅਸੀਂ ਤੁਹਾਨੂੰ ਛੱਡ ਕੇ ਨਹੀ ਜਾ ਸਕਦੀਆਂ ਅਸੀਂ ਤੁਹਾਨੂੰ ਨਾਲ ਹੀ ਲੈ ਕੇ ਜਾਵਾਂਗੀਆ | ਸੁਲੇਮਾਨ ਜੀ ਨੇ ਕਿਹਾ ਠੀਕ ਹੈ ਫਿਰ ਮੈਂ ਇਕੱਲਾ ਨਹੀ ਜਾਵਾਂਗਾ ਮੇਰੇ ਨਾਲ ਮੇਰੀ ਪਤਨੀ ਕਾਲੀ ਵੀ ਜਾਉਗੀ | ਪਰੀਆਂ ਨੇ ਕਿਹਾ ਪੀਰ ਜੀ ਇਹ ਨਹੀ ਹੋ ਸਕਦਾ ਕਾਲੀ ਨਾਲ ਨਹੀ ਜਾ ਸਕਦੀ, ਹਾਂ ਇੱਕ ਕੰਮ ਹੋ ਸਕਦਾ ਹੈ ਤੁਸੀਂ ਆਪਣੀ ਪਤਨੀ ਕਾਲੀ ਨੂੰ ਕੋਈ ਵੀ ਵਚਨ ਦੇ ਦੇਵੋਂ ਜੋ ਸਮਾਂ ਆਉਣ ਤੇ ਜਰੂਰ ਪੂਰਾ ਹੋਵੇਗਾ |

ਸੁਲੇਮਾਨ ਜੀ ਮੱਛੀ ਬਣਾਉਂਦੀ ਕਾਲੀ ਦੇ ਕੋਲ ਗਏ ਤੇ ਕਿਹਾ, ਕਾਲੀ ਮੈਂ ਕੁਝ ਦਿਨਾਂ ਵਾਸਤੇ ਬਾਹਰ ਜਾ ਰਿਹਾ ਹਾਂ, ਐਨਾ ਸੁਣਦੇ ਹੀ ਕਾਲੀ ਨੇ ਅੱਖਾਂ ਭਰ ਲਈਆਂ ਤੇ ਪੁਛਿਆ ਹਜੂਰ 2-4 ਦਿਨਾਂ ਵਿੱਚ ਤਾਂ ਵਾਪਿਸ ਆ ਹੀ ਜਾਵੋਗੇ, ਸੁਲੇਮਾਨ ਜੀ ਕਾਲੀ ਨੂੰ ਸਮਝੋਂਦਿਆ ਹੋਇਆ ਕਿਹਾ ਮੈਨੂ ਇੱਥੇ ਕੋਈ ਕੰਮ ਨਹੀ ਹੈ ਸਾਰਾ ਦਿਨ ਵੇਹਲਾ ਰਿਹੰਦਾ ਹਾਂ ਸੋਚਦਾ ਹਾਂ ਕੋਈ ਚੰਗਾ ਜਿਹਾ ਕੰਮ ਧੰਦਾ ਸ਼ੁਰੂ ਕਰਾਂ | ਮੈਂ 6 ਮਹੀਨੇ ਵਾਸਤੇ ਬਾਹਰ ਜਾ ਰਿਹਾ ਹਾਂ, ਐਨਾ ਸੁਣਦੇ ਸਾਰ ਕਾਲੀ ਰੋਣ ਲਗ ਪਈ | ਕਾਲੀ ਦੇ ਲੱਖ ਮਨਾ ਕਰਨ ਤੇ ਵੀ ਜਦ ਸੁਲੇਮਾਨ ਜੀ ਨਹੀ ਰੁਕੇ ਤਾਂ ਕਾਲੀ ਨੇ ਕਿਹਾ ਹਜੂਰ ਇਸ ਵੇਲ੍ਹੇ ਤੁਹਾਡਾ ਮੇਰੇ ਕੋਲ ਰਿਹਣਾ ਬਹੁਤ ਜਰੂਰੀ ਸੀ ਮੈਂ ਤੁਹਾਡੇ ਬੱਚੇ ਦੇ ਮਾਂ ਬਣਨ ਵਾਲੀ ਹਾਂ | ਇਹ ਸੁਣ ਕੇ ਸੁਲੇਮਾਨ ਜੀ ਬਹੁਤ ਖੁਸ਼ ਹੋਏ ਤੇ ਕਾਲੀ ਨੂੰ ਵਰਦਾਨ ਦੇਂਦੇ ਹੋਇਆ ਕਿਹਾ "ਕਾਲੀ ਤੇਰੇ ਜੁੜਵਾਂ ਮੁੰਡੇ ਪੈਦਾ ਹੋਣਗੇ ਜੋ ਬਹੁਤ ਹੀ ਬਲਸ਼ਾਲੀ ਤੇ ਯੋਧੇ ਹੋਣਗੇ ਤੇ ਰਿਹੰਦੀ ਦੁਨਿਆ ਤਕ ਉਨਹਾਂ ਦਾ ਨਾਮ ਰਹੇਗਾ ਤੇ ਉਨ੍ਹਾਂ ਦੇ ਨਾਲ-ਨਾਲ ਤੇਰਾ ਵੀ ਨਾਮ ਸਦਾ ਦੁਨਿਆ ਵਿੱਚ ਅਮਰ ਰਹੇਗਾ " | ਕਾਲੀ ਨੂੰ ਐਨਾ ਵਚਨ ਕਰਕੇ ਸੁਲੇਮਾਨ ਜੀ ਉਥੋਂ ਚਲੇ ਗਏ |

ਸੁਲੇਮਾਨ ਜੀ ਦੇ ਜਾਣ ਤੋ ਬਾਅਦ ਕਾਲੀ ਦੇ ਜੁੜਵਾ ਮੁੰਡੇ ਪੈਦਾ ਹੋਏ, ਇੱਕ ਦਾ ਨਾਮ ਭੈਰੋਂ ਜਤੀ ਤੇ ਦੂਸਰੇ ਦਾ ਨਾਮ ਜਤੀ ਮਕਾਲ ਰਖਿਆ ਗਿਆ | ਸਮੇਂ ਦੇ ਨਾਲ-ਨਾਲ ਦੋਵੇਂ ਬੱਚੇ ਵੱਡੇ ਹੋਣ ਲਗੇ, ਜਤੀ ਮਕਾਲ ਨੇ ਅਗਨ ਦੇਵਤਾ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਤੇ ਭੈਰੋਂ ਜਤੀ ਦੇਵਤਿਆ ਦੀ ਪੂਜਾ ਕਰਨ ਲਗਾ | ਹੋਲੀ-ਹੋਲੀ ਦੋਵੇਂ ਜਵਾਨ ਹੋ ਗਏ | ਇੱਕ ਦਿਨ ਭੈਰੋਂ ਜਤੀ ਜੀ ਕੀਤੇ ਪੈਦਲ ਜਾ ਰਹੇ ਸਨ | ਸਿਆਲਕੋਟ (ਪਾਕਿਸਤਾਨ) ਦੇ ਵਿੱਚ ਇੱਕ ਪਿੰਡ ਹੈ ਸੋਧਰਾ, ਉਸ ਪਿੰਡ ਵਿੱਚ ਇੱਕ ਅਹਿਮਦ ਲੁਹਾਰ ਨਾਮ ਦਾ ਜਾਦੂਗਰ ਰਿਹੰਦਾ ਸੀ, ਉਸ ਦੀ ਨਜ਼ਰ ਭੈਰੋਂ ਜਤੀ ਜੀ ਤੇ ਪਈ, ਤੇ ਅਹਿਮਦ ਜਾਦੂਗਰ ਨੇ ਆਪਣੇ ਜਾਦੂ ਨਾਲ ਭੈਰੋਂ ਜਤੀ ਜੀ ਨੂੰ ਬੰਨ ਕੇ ਆਪਣੇ ਘਰ ਲੈ ਆਇਆ | ਜਾਦੂ ਨਾਲ ਅਹਿਮਦ ਸਾਰਾ ਦਿਨ ਭੈਰੋਂ ਜਤੀ ਜੀ ਤੋਂ ਆਪਣੇ ਸਾਰੇ ਕਰਵਾਂਦਾ ਰਿਹੰਦਾ | ਭੈਰੋਂ ਜਤੀ ਜੀ ਬਹੁਤ ਪਰੇਸ਼ਾਨ ਸਨ, ਇਕ ਦਿਨ ਉਨਹਾਂ ਨੇ ਰੱਬ ਦੇ ਅੱਗੇ ਫ਼ਰਿਆਦ ਕੀਤੀ ਕੀ ਓ ਦੁਨਿਆ ਦੇ ਮਾਲਿਕਾ ਕੋਈ ਐਸਾ ਪੀਰ-ਫ਼ਕੀਰ ਕੋਈ ਐਸਾ ਰਿਹ੍ਬਰ ਭੇਜ ਜੋ ਮੈਨੂੰ ਇਸ ਚੰਡਾਲ ਜਾਦੂਗਰ ਦੀ ਕੈਦ ਤੋ ਛੁੜਾ ਕੇ ਲੈ ਜਾਵੇ ਤੇ ਮੈਂ ਸਾਰੀ ਉਮਰ ਉਸ ਦੀ ਸੇਵਾ ਕਰਾਂਗਾ |

ਇਧਰ ਭੈਰੋਂ ਜਤੀ ਜੀ ਨੇ ਰੱਬ ਅੱਗੇ ਫ਼ਰਿਆਦ ਕੀਤੀ ਤੇ ਉਧਰ ਪੀਰ ਸਖੀ ਸਰਵਰ ਸੁਲਤਾਨ ਲੱਖਦਾਤਾ ਜੀ ਧਰਤੀ ਦੀ ਸੈਰ ਕਰਦੇ-ਕਰਦੇ ਪਿੰਡ ਸੋਧਰੇ ਆ ਗਏ | ਲੱਖਦਾਤਾ ਜੀ ਤਾਂ ਜਾਨੀ-ਜਾਨ ਹਨ ਤੇ ਉਨਹਾਂ ਨੇ ਜਾਦੂਗਰ ਅਹਿਮਦ ਨੂੰ ਭੈਰੋਂ ਜਤੀ ਨੂੰ ਅਜਾਦ ਕਰ ਦੇਣ ਵਾਸਤੇ ਕਿਹਾ | ਜਾਦੂਗਰ ਅਹਿਮਦ ਬੜੇ ਸੁੱਚਜੇ ਢੰਗ ਨਾਲ ਲੱਖਦਾਤਾ ਜੀ ਦੇ ਅੱਗੇ ਹੱਥ ਬੰਨ ਕੇ ਖੜਾ ਹੋ ਗਿਆ ਤੇ ਕਿਹਣ ਲੱਗਾ ਕੀ ਮੈਂ ਤਾਂ ਕਿਸੇ ਭੈਰੋਂ ਜਤੀ ਨੂੰ ਨਹੀ ਜਾਂਦਾ ਨਾਲੇ ਮੈਂ ਕੋਣ ਹੁੰਦਾ ਕਿਸੇ ਨੂੰ ਕੈਦ ਕਰਨ ਵਾਲਾ ਜਾਦੂਗਰ ਅਹਿਮਦ ਲੱਖਦਾਤਾ ਜੀ ਅੱਗੇ ਸਾਫ਼-ਸਾਫ਼ ਮੁਕਰ ਗਿਆ | ਦੁਨੀਆਂ ਦੇ ਮਾਲਿਕ ਲੱਖਦਾਤਾ ਜੀ ਦੇ ਅੱਗੇ ਖੜੇ ਹੋ ਕੇ ਝੂਠ ਬੋਲਨਾ ਤੇ ਇਹ ਸੋਚਣਾ ਕੀ ਇਨ੍ਹਾਂ ਨੂੰ ਕਿਹੜਾ ਪਤਾ ਲਗਨਾ, ਉਨਹਾਂ ਦੀ ਨਜ਼ਰ ਤੋਂ ਕੋਈ ਨਹੀ ਬਚ ਸਕਦਾ | ਲੱਖਦਾਤਾ ਜੀ ਨੇ ਜਾਦੂਗਰ ਅਹਿਮਦ ਨੂੰ ਕਿਹਾ ਕੀ ਤੂੰ ਝੂਠ ਬੋਲ ਰਿਹਾ ਹੈ ਉਹ ਦੇਖ ਸਾਹਮਣੇ ਸਾਡੀ ਕੱਕੀ ਘੋੜੀ ਭੈਰੋਂ ਜਤੀ ਨੂੰ ਲੈ ਕੇ ਆ ਰਹੀ ਹੈ, ਇਹ ਦੇਖ ਕੇ ਜਾਦੂਗਰ ਅਹਿਮਦ ਅਤੇ ਪਿੰਡ ਵਾਸੀ ਹੱਕੇ-ਬੱਕੇ ਰਹਿ ਗਏ | ਜਾਦੂਗਰ ਅਹਿਮਦ ਪੀਰ ਲੱਖਦਾਤਾ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਮਾਫੀਆਂ ਮੰਗਨ ਲੱਗ ਪਿਆ, ਪੀਰ ਲੱਖਦਾਤਾ ਜੀ ਨੇ ਜਾਦੂਗਰ ਅਹਿਮਦ ਨੂੰ ਕਿਹਾ ਅਸੀਂ ਤੈਨੂ ਮਾਫ਼ੀ ਸਿਰਫ ਇੱਕ ਸ਼ਰਤ ਤੇ ਦੇਵਾਂਗੇ, ਜੇ ਤੂੰ ਸਾਨੂੰ ਵਚਨ ਦੇਵੇਂ ਕੀ ਅੱਜ ਤੋ ਬਾਅਦ ਤੂੰ ਕਿਸੇ ਨਾਲ ਵੀ ਕਿਸੇ ਤਰ੍ਹਾ ਦਾ ਵੀ ਜਾਦੂ ਨਹੀ ਕਰੇਗਾ ਤੇ ਤੂੰ ਜਾਦੂ ਤੋ ਤੋਬਾ ਕਰੇ ਤਾਂ ਤੈਨੂੰ ਮਾਫ਼ੀ ਮਿਲ ਸਕਦੀ ਹੈ | ਜਾਦੂਗਰ ਅਹਿਮਦ ਨੇ ਲੱਖਦਾਤਾ ਜੀ ਨੂੰ ਵਚਨ ਦਿਤਾ ਕੀ ਹੁਣ ਤੋਂ ਹੀ ਮੈਂ ਜਾਦੂ ਛੱਡਿਆ ਤੇ ਕਿਸੇ ਨਾਲ ਵੀ ਕਿਸੇ ਤਰ੍ਹਾ ਦੀ ਜਿਆਤੀ ਨਹੀ ਕਰਾਂਗਾ |

ਲੱਖਦਾਤਾ ਜੀ ਨੇ ਵਚਨ ਕੀਤਾ ਕੀ ਠੀਕ ਹੈ ਜੇ ਤੂੰ ਆਪਣੇ ਮਾੜੇ ਕੰਮਾਂ ਤੋ ਤੋਬਾ ਕੀਤੀ ਹੈ ਤਾਂ ਜਾਹ ਅਸੀਂ ਵੀ ਤੈਨੂੰ ਮਾਫ਼ ਕੀਤਾ ਤੇ - ਅੱਜ ਤੋਂ ਅਹਿਮਦ ਤੋ ਅਹਿਮਦ ਨਹੀ ਰਿਹਾ ਅਹਿਮਦ ਸ਼ਾਹ ਹੋ ਗਿਆ | ਲੱਖਦਾਤਾ ਜੀ ਨੇ ਵਚਨ ਕੀਤਾ ਕੀ ਠੀਕ ਹੈ ਜੇ ਤੂੰ ਆਪਣੇ ਮਾੜੇ ਕੰਮਾਂ ਤੋ ਤੋਬਾ ਕੀਤੀ ਹੈ ਤਾਂ ਜਾਹ ਅਸੀਂ ਵੀ ਤੈਨੂੰ ਮਾਫ਼ ਕੀਤਾ ਤੇ - ਅੱਜ ਤੋਂ ਅਹਿਮਦ ਤੋ ਅਹਿਮਦ ਨਹੀ ਰਿਹਾ ਅਹਿਮਦ ਸ਼ਾਹ ਹੋ ਗਿਆ | ਅੱਜ ਤੋਂ ਇਸ ਜਗ੍ਹਾ ਤੇ ਸਾਡੇ ਨਾਮ ਦੇ ਮੇਲੇ ਲਗਿਆ ਕਰਨਗੇ ਇਹ ਵਚਨ ਕਰਕੇ ਲੱਖਦਾਤਾ ਜੀ ਉਠ ਕੇ ਚੱਲਣ ਲਗੇ ਤਾਂ ਭੈਰੋਂ ਜਤੀ ਜੀ ਨੇ ਹੱਥ ਜੋੜ ਕੇ ਲੱਖਦਾਤਾ ਜੀ ਨੂੰ ਬੇਨਤੀ ਕੀਤੀ ਕਿ ਦਾਤਾ ਜੀ ਮੈਂ ਆਪਣੇ ਮੰਨ ਅੰਦਰ ਇਹ ਫ਼ਰਿਆਦ ਕੀਤੀ ਸੀ ਕਿ ਜੋ ਕੋਈ ਵੀ ਮੈਨੂੰ ਇਸ ਜਾਦੂਗਰ ਦੀ ਕੈਦ ਤੋ ਛੁਡਾਵੇਗਾ ਤਾਂ ਮੈਂ ਸਾਰੀ ਉਮਰ ਉਨਹਾਂ ਦੇ ਚਰਨਾਂ ਵਿੱਚ ਰਹਿ ਕੇ ਉਨਹਾਂ ਦੀ ਹੀ ਸੇਵਾ ਕਰਾਂਗਾ | ਹੁਣ ਤੁਸੀਂ ਮੈਨੂੰ ਤੇ ਮੇਰੀ ਸੇਵਾ ਨੂੰ ਸਵੀਕਾਰ ਕਰੋ | ਐਨਾ ਸੁਣਨ ਤੋਂ ਬਾਅਦ ਲੱਖਦਾਤਾ ਜੀ ਨੇ ਕਿਹਾ ਠੀਕ ਹੈ ਭੈਰੋਂ ਜੇ ਇਹ ਗੱਲ ਹੈ ਤਾਂ ਫਿਰ ਆਜਾ ਸਾਡੇ ਨਾਲ ਤੇ ਅੱਜ ਤੋ ਤੂੰ ਸਾਡੇ ਦਰਬਾਰ ਦਾ ਅਗਵਾਨ ਹੋਇਆ | ਲੱਖਦਾਤਾ ਜੀ ਭੈਰੋਂ ਨੂੰ ਆਪਣੇ ਨਾਲ ਲੈ ਗਏ ਤੇ ਦਰਬਾਰ ਦਾ ਅਗਵਾਨ ਬਣਾ ਲਿਆ |

ਅੱਜ ਦੁਨਿਆ ਵਿੱਚ ਜਿੱਥੇ ਵੀ ਲੱਖ ਦਾਤਾ ਜੀ ਦਾ ਦਰਬਾਰ ਬਣਿਆ ਹੋਇਆ ਹੈ ਤਾਂ ਉੱਥੇ ਭੈਰੋਂ ਜਤੀ ਜੀ ਦਾ ਦਰਬਾਰ ਵੀ ਨਾਲ ਹੀ ਬਣਿਆ ਹੋਇਆ ਹੈ, ਜਿੱਥੇ ਲੱਖਦਾਤਾ ਜੀ ਦੀ ਪੂਜਾ ਹੁੰਦੀ ਹੈ ਤਾਂ ਭੈਰੋਂ ਜੀ ਦੀ ਪੂਜਾ ਵੀ ਨਾਲ ਹੀ ਹੁੰਦੀ ਹੈ | ਅੱਜ ਸਾਰੀ ਦੁਨਿਆ ਜੈ-ਜੈ ਕਾਰ ਕਰ ਰਹੀ ਹੈ |