ਇਤਿਹਾਸ ਪੀਰ ਨਿਗਾਹਾ - ਅੋੜ

Lakhdata Ji - Taahar Peer Lakh Data Ji Ki ਸਾਂਈ ਸ਼ਰਨ ਦਾਸ ਦਾਸ ਜੋ ਜਮਾਂਦਰੂ ਅੰਨ੍ਹੇ ਸਨ ਅਤੇ ਪਿੰਡ ਧਨੀ ਦੇ ਰਹਿਣ ਵਾਲੇ ਸਨ | 1951-52 ਦੇ ਵਿੱਚ ਉਹ ਪਿੰਡ ਗੜੀ ਅਜੀਤ ਸਿੰਘ ਵਿਖੇ ਆਏ, ਤੇ ਆਪਣੇ ਆਖਰੀ ਸਮੇਂ ਤਕ ਇਸ ਜਗਾਹ੍ਹ (ਪੀਰ ਨਿਗਾਹ੍ਹਾ) ਤੇ ਹੀ ਰਹੇ | ਜਦੋ ਸਾਂਈ ਸ਼ਰਨ ਦਾਸ ਜੀ ਇਸ ਪਿੰਡ ਵਿੱਚ ਆਏ ਤਾਂ ਉਨ੍ਹਾਂ ਨੇ ਪਿੰਡ ਦੇ ਲੋਕਾਂ ਨਾਲ ਇਸ ਜਗਾਹ੍ਹ (ਪੀਰ ਨਿਗਾਹ੍ਹਾ) ਤੇ ਰਹਿਣ ਦੀ ਗੱਲ੍ਹ ਕੀਤੀ, ਉਨ੍ਹਾਂ ਦਿਨਾਂ ਵਿਚ ਇਹ ਜਗਾਹ੍ਹ ਬਿਆ - ਬਾਨ ਜੰਗਲ ਵਾਂਗ ਸੀ ਤੇ ਪਿੰਡ ਦਾ ਕੋਈ ਵੀ ਬੰਦਾ ਇਸ ਜਗਾਹ ਵੱਲ੍ਹ ਘੱਟ ਵੱਧ ਹੀ ਆਉਂਦਾ ਜਾਂਦਾ ਸੀ, ਤਾਂ ਪਿੰਡ ਵਾਲਿਆਂ ਨੇ ਸਾਂਈ ਜੀ ਨੂੰ ਬੇਨਤੀ ਕੀਤੀ ਕੀ ਤੁਸੀਂ ਪਿੰਡ ਵਿੱਚ ਹੀ ਰਹੋ ਇੱਕ ਤਾਂ ਤੁਸੀਂ ਦੇਖ ਨਹੀ ਸਕਦੇ ਤੇ ਦੂਸਰਾ ਉਸ ਜਗਾਹ੍ਹ ਤੇ ਤੁਹਾਨੂੰ ਰੋਟੀ ਪਹੁਚਾਣੀ ਥੋੜੀ ਮੁਸ਼ਕਿਲ ਹੈ ਤਾਂ ਸਾਂਈ ਸ਼ਰਨ ਦਾਸ ਜੀ ਨੇ ਕਿਹਾ ਕੀ ਮੈਨੂੰ ਰੋਟੀਆਂ ਦੀ ਕੋਈ ਕਮੀ ਨਹੀਂ ਬਸ ਮੈਂ ਤਾਂ ਤੁਹਾਡੀ ਸਲਾਹ ਦੇ ਨਾਲ ਹੀ ਉਸ ਜਗਾਹ ਤੇ ਰੁਕਾ ਗਾ ਮੇਰੀ ਰੋਟੀ ਦੀ ਫਿਕਰ ਨਾਂ ਕਰੋ ਮੈਨੂੰ ਰੋਟੀਆਂ ਬਹੁਤ | ਉਸ ਦਿਨ ਤੋ ਬਾਅਦ ਸਾਂਈ ਸ਼ਰਨ ਦਾਸ ਜੀ ਨੇ ਇਸੇ ਜਗਾਹ੍ਹ (ਪੀਰ ਨਿਗਾਹ੍ਹਾ) ਵਿਖੇ ਆਪਣੇ ਆਖਰੀ ਸਮੇਂ ਤਕ ਸੇਵਾ ਕੀਤੀ ਤੇ ਸੰਗਤਾਂ ਨੂੰ ਲੱਖਦਾਤਾ ਪੀਰ ਜੀ ਦੇ ਨਾਲ ਜੋੜਿਆ |

ਨਿਮ ਦਾ ਇਤਿਹਾਸ :

ਪੀਰ ਨਿਗਾਹਾ (ਚੱਕਦਾਨਾਂ, ਉੜਾਪਰ, ਅੋੜ) ਅਸਥਾਨ ਦੇ ਵਿਹੜੇ ਵਿਚ ਜੋ ਨਿਮ ਲੱਗੀ ਹੈ ਉਹ 500 ਸਾਲ ਤੋ ਵੀ ਵੱਧ ਪੁਰਾਣੀ ਹੈ | ਇੱਕ ਵਾਰ ਦੀ ਗੱਲ੍ਹ ਹੈ ਕਿ ਸਾਂਈ ਸ਼ਰਨ ਦਾਸ ਨੇ ਨਿਮ ਨੂੰ ਕੱਟਵਾਂਨ ਦੀ ਗੱਲ੍ਹ ਕੀਤੀ ਤੇ ਉਸ ਰਾਤ ਸਾਂਈ ਸ਼ਰਨ ਦਾਸ ਜੀ ਦੀ ਸਿਹਤ ਬਹੁਤ ਖਰਾਬ ਹੋ ਗਈ ਤੇ ਸਾਰੀ ਰਾਤ ਉਹ ਬਹੁਤ ਤੰਗ ਰਹੇ | ਸਵੇਰੇ ਉਠਦੇ ਹੀ ਦਰਬਾਰ ਤੇ ਮਥਾ ਟੇਕਿਆ ਤੇ ਕਿਹਾ ਕੀ ਇਸ ਨਿਮ ਨੂੰ ਕਦੇ ਵੀ ਨਾ ਛੇੜਨਾ, ਉਸ ਦਿਨ ਤੋ ਬਾਅਦ ਅੱਜ ਤੱਕ ਇਹ੍ਹ ਨਿਮ ਉਵੇਂ ਦੀ ਉਵੇਂ ਹੀ ਖੜੀ ਹੈ |

ਭੋਰੇ ਦਾ ਇਤਿਹਾਸ :

ਪੀਰ ਨਿਗਾਹਾ ਅੋੜ ਵਿਖੇ ਸਾਂਈ ਪਿਆਰਾ ਦਾਸ ਜੀ ਨੇ ਭੋਰਾ ਖੁਦਵਾਇਆ ਤੇ ਕਈ ਸਾਲ ਇਸ ਭੋਰੇ ਵਿੱਚ ਤੱਪਸਿਆ ਕੀਤੀ |

ਛਿੰਜ ਦਾ ਇਤਿਹਾਸ :

ਪਹਿਲੀ ਛਿੰਜ ਪੀਰ ਨਿਗਾਹਾ (ਅੋੜ) ਵਿਖੇ ਸੰਨ 1954 ਵਿੱਚ ਸਾਂਈ ਸ਼ਰਨ ਦਾਸ ਜੀ ਨੇ 13 ਰੁਪੈ ਵਿੱਚ ਪਵਾਈ ਸੀ, ਤੇ ਇਸ ਵਾਰ ਸੰਨ 2014 ਵਿੱਚ, ਇਹ 61ਵੀਂ ਛਿੰਜ ਪਈ ਹੈ | 1955 ਤੋਂ ਲੈ ਕੇ 1963 ਤਕ ਮਤਲਬ ਅਗਲੀਆਂ 19 ਛਿੰਜ ਸਰਦਾਰ ਸ਼ਿਵ ਸਿੰਘ ਭੋਪਾਲ ਹੁਣਾਂ ਨੇ ਕਰਵਾਈਆਂ | ਅੱਜ ਪੀਰ ਨਿਗਾਹਾ (ਅੋੜ) ਦਰਬਾਰ ਦਾ ਟ੍ਰਸਟ ਬਣ ਗਿਆ ਹੈ ਜੋ ਸਾਰੇ ਦਰਬਾਰ ਦੀ ਦੇਖ - ਰੇਖ ਕਰ ਰਿਹਾ ਹੈ | ਛਿੰਜ ਮੇਲੇ ਦਾ ਪ੍ਰੋਗਰਾਮ ਹਰ ਸਾਲ ਹੇਠ ਲਿਖੇ ਮੁਤਾਬਿਕ ਹੁੰਦਾ ਹੈ :

 • 1. ਦਸੰਬਰ 1 ਨੂੰ ਅਖੰਡ ਪਾਠ ਦਾ ਆਰੰਭ |
 • 2. ਦਸੰਬਰ 2 ਨੂੰ ਗੱਡੀਆਂ ਦੀਆਂ ਦੋੜਾਂ |
 • 3. ਦਸੰਬਰ 3 ਨੂੰ ਅਖੰਡ ਪਾਠ ਦਾ ਭੋਗ, ਗੀਤਕਾਰਾਂ ਦਾ ਪ੍ਰੋਗਰਾਮ |
 • 4. ਦਸੰਬਰ 4 ਨੂੰ ਲੋਕਗੀਤਾਂ ਤੇ ਨਕਲੀਆਂ (ਨਕਲਾਂ) ਦਾ ਪ੍ਰੋਗਰਾਮ ਹੁੰਦਾ ਹੈ |
 • 5. ਦਸੰਬਰ 5 ਨੂੰ ਨਕਲਾਂ ਤੇ ਬਾਅਦ ਦੁਪਿਹਰ 1 ਵਜੇ ਛਿੰਜ ਸ਼ੁਰੂ ਹੁੰਦੀ ਹੈ ਤੇ ਦੇਰ ਸ਼ਾਮ ਤਕ ਚਲਦੀ ਹੈ |

ਛਿੰਜ ਦੇ ਇਨਾਮ :

 • 1. ਬੁਲੇਟ ਮੋਟੋਰ੍ਸਾਯ੍ਕਲ |
 • 2. ਸੋਨੇ ਦੀਆਂ ਮੁੰਦਰੀਆਂ |
 • 3. ਸੋਨੇ ਦੇ ਕੜੇ |
 • 4. ਨਗਦ ਇਨਾਮ |

ਬੋਲਦਾਂ ਦੀਆਂ ਦੋੜਾਂ ਦੇ 5 ਇਨਾਮ :

 • 1. 5100 ਰੁਪੇ, ਸਰੋਪਾਂ ਅਤੇ ਦੋ ਪੀਪੇ ਦੇਸੀ ਘਿਓ ਦੇ ਤੇ ਬੋਲਦਾਂ ਨੂੰ ਦੁਸ਼ਾਲੇ (ਝੂਲ)|
 • 2. 4100 ਰੁਪੇ, ਸਰੋਪਾਂ ਅਤੇ ਦੋ ਪੀਪੇ ਦੇਸੀ ਘਿਓ ਦੇ ਤੇ ਬੋਲਦਾਂ ਨੂੰ ਦੁਸ਼ਾਲੇ (ਝੂਲ)|
 • 3. 3100 ਰੁਪੇ, ਸਰੋਪਾਂ ਅਤੇ ਦੋ ਪੀਪੇ ਦੇਸੀ ਘਿਓ ਦੇ ਤੇ ਬੋਲਦਾਂ ਨੂੰ ਦੁਸ਼ਾਲੇ (ਝੂਲ)|
 • 4. 2100 ਰੁਪੇ, ਸਰੋਪਾਂ ਅਤੇ ਦੋ ਪੀਪੇ ਦੇਸੀ ਘਿਓ ਦੇ ਤੇ ਬੋਲਦਾਂ ਨੂੰ ਦੁਸ਼ਾਲੇ (ਝੂਲ)|
 • 5. 1100 ਰੁਪੇ, ਸਰੋਪਾਂ ਅਤੇ ਇੱਕ ਪੀਪੇ ਦੇਸੀ ਘਿਓ ਦੇ ਤੇ ਬੋਲਦਾਂ ਨੂੰ ਦੁਸ਼ਾਲੇ (ਝੂਲ)

ਖਾਸ ਗਲ੍ਹ :

ਛਿੰਜ ਮੇਲੇ ਦੇ ਸਾਰੇ ਇਨਾਮ ਲੋਕਾਂ (ਸੰਗਤਾਂ) ਵੱਲੋ ਹੁੰਦੇ ਹਨ, ਜਿਨਾ ਲੋਕਾਂ ਦੀਆਂ ਮਨੋਕਾਮਨਾਵਾਂ ਪੀਰ ਨਿਗਾਹਾ (ਅੋੜ) ਵਿਖੇ ਪੂਰੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਵੱਲੋ ਦਿੱਤੇ ਦਾਨ ਵਿਚੋ ਹੀ ਇਹ ਸਾਰੇ ਇਨਾਮ ਪਹਿਲਵਾਨਾਂ ਨੂੰ ਦਿੱਤੇ ਜਾਂਦੇ ਹਨ |

ਨੋਗ਼ਜਾ ਪੀਰ ਦਰਬਾਰ :

ਪੀਰ ਨਿਗਾਹਾ ਅੋੜ ਵਾਲੇ ਦਰਬਾਰ ਦੇ ਬਿਲਕੁਲ ਨਾਲ ਹੀ ਨੋਗ਼ਜਾ ਪੀਰ ਜੀ ਦਾ ਦਰਬਾਰ ਵੀ ਹੈ |